Home Ludhiana ਦਾਨ ਕਰਨ ਦੀ ਖੁਸ਼ੀ ਕਰੋ ਮਹਿਸੂਸ: ਨਗਰ ਨਿਗਮ ਲੁਧਿਆਣਾ ਨੇ ਸਿਟੀ ਨੀਡਜ਼...

ਦਾਨ ਕਰਨ ਦੀ ਖੁਸ਼ੀ ਕਰੋ ਮਹਿਸੂਸ: ਨਗਰ ਨਿਗਮ ਲੁਧਿਆਣਾ ਨੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ‘ਦਾਨ ਉਤਸਵ’ ਦੀ ਕੀਤੀ ਸ਼ੁਰੂਆਤ !

505
0
ad here
ads
ads

ਦਾਨ ਕਰਨ ਦੀ ਖੁਸ਼ੀ ਕਰੋ ਮਹਿਸੂਸ: ਨਗਰ ਨਿਗਮ ਲੁਧਿਆਣਾ ਨੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ‘ਦਾਨ ਉਤਸਵ’ ਦੀ ਕੀਤੀ ਸ਼ੁਰੂਆਤ ,ਸ਼ਹਿਰ ਵਾਸੀ ਨਜ਼ਦੀਕੀ ਕਲੈਕਸ਼ਨ ਸੈਂਟਰ ਦੀ ਜਾਣਕਾਰੀ ਪ੍ਰਾਪਤ ਕਰਨ ਲਈ 78777-78803 ‘ਤੇ ਮਿਸ ਕਾਲ ਦੇ ਸਕਦੇ ਹਨ !
ਨਿਵਾਸੀ ਪੁਰਾਣੇ/ਵਰਤੇ ਹੋਏ ਉਤਪਾਦ/ਕਪੜੇ ਕਲੈਕਸ਼ਨ ਸੈਂਟਰਾਂ ਵਿੱਚ ਦਾਨ ਕਰ ਸਕਦੇ ਹਨ ਅਤੇ ਦਾਨ ਕੀਤੀਆਂ ਵਸਤੂਆਂ ਫਿਰ ਲੋੜਵੰਦ ਵਿਅਕਤੀਆਂ ਨੂੰ ਦਿੱਤੀਆਂ ਜਾਣਗੀਆਂ !

ਲੁਧਿਆਣਾ, 28 ਸਤੰਬਰ (ਮਨਪ੍ਰੀਤ ਸਿੰਘ ਅਰੋੜਾ) ਸਮਾਜ ਦੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਨ ਅਤੇ ‘ਰੀਡਿਊਸ, ਰੀਯੂਜ਼ ਐਂਡ ਰੀਸਾਈਕਲ’ (ਆਰ.ਆਰ.ਆਰ.) ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਲਈ ਨਗਰ ਨਿਗਮ ਨੇ ਸਿਟੀ ਨੀਡਜ਼ ਐਨ.ਜੀ.ਓ. ਦੇ ਸਹਿਯੋਗ ਨਾਲ ਸ਼ਹਿਰ ਵਿੱਚ ‘ਦਾਨ ਉਤਸਵ’ ਸ਼ੁਰੂ ਕੀਤਾ ਹੈ।

ਦਾਨ ਉਤਸਵ ਦੌਰਾਨ, ਨਿਵਾਸੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਪਿਤ 22 ਕਲੈਕਸ਼ਨ ਸੈਂਟਰਾਂ ਵਿੱਚ ਵਰਤੀਆਂ/ਪੁਰਾਣੀਆਂ ਵਸਤੂਆਂ/ਉਤਪਾਦ ਦਾਨ ਕਰ ਸਕਦੇ ਹਨ। ਫਿਰ ਇਹ ਵਸਤੂਆਂ ਗੈਰ ਸਰਕਾਰੀ ਸੰਗਠਨਾਂ ਰਾਹੀਂ ਲੋੜਵੰਦ ਵਿਅਕਤੀਆਂ ਵਿੱਚ ਵੰਡੀਆਂ ਜਾਣਗੀਆਂ।

ਇਸ ਸਬੰਧ ਵਿੱਚ ਵੀਰਵਾਰ ਨੂੰ ਸਰਕਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਗਰ ਨਿਗਮ ਜ਼ੋਨਲ ਕਮਿਸ਼ਨਰ (ਜ਼ੋਨ ਡੀ) ਜਸਦੇਵ ਸਿੰਘ ਸੇਖੋਂ ਅਤੇ ਸਿਟੀ ਨੀਡਜ਼ ਐਨ.ਜੀ.ਓ. ਦੇ ਸੰਸਥਾਪਕ ਮਨੀਤ ਦੀਵਾਨ ਨੇ ਦੱਸਿਆ ਕਿ ਇਹ ਇੱਕ ਸਾਲਾਨਾ ਸਮਾਗਮ ਹੈ ਅਤੇ ਸ਼ਹਿਰ ਵਾਸੀਆਂ ਨੂੰ ‘ਦਾਨ ਉਤਸਵ’ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।

ਸੇਖੋਂ ਅਤੇ ਦੀਵਾਨ ਨੇ ਦੱਸਿਆ ਕਿ ਇਸ ਸਾਲ ਦਾ ‘ਦਾਨ ਉਤਸਵ’ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ। ਵਸਨੀਕ ਨਜ਼ਦੀਕੀ ਕਲੈਕਸ਼ਨ ਸੈਂਟਰ ਦੀ ਜਾਣਕਾਰੀ ਪ੍ਰਾਪਤ ਕਰਨ ਲਈ 78777-78803 ‘ਤੇ ਮਿਸਡ ਕਾਲ ਦੇ ਸਕਦੇ ਹਨ। 6 ਤੋਂ 10 ਅਕਤੂਬਰ ਤੱਕ ‘ਦਾਨ ਉਤਸਵ’ ਤਹਿਤ ਇੱਕ ਵਿਸ਼ਾਲ ਕਲੈਕਸ਼ਨ/ਸੰਗ੍ਰਹਿ ਮੁਹਿੰਮ ਵੀ ਚਲਾਈ ਜਾਵੇਗੀ।

30 ਤੋਂ ਵੱਧ ਸਕੂਲ/ਕਾਲਜ, ਤਿੰਨ ਕਲੱਬ, ਛੇ ਉਦਯੋਗਿਕ ਐਸੋਸੀਏਸ਼ਨਾਂ ‘ਦਾਨ ਉਤਸਵ’ ਦਾ ਹਿੱਸਾ ਹਨ।

ਸੇਖੋਂ ਨੇ ਦੱਸਿਆ ਕਿ ਇਨ੍ਹਾਂ ਕਲੈਕਸ਼ਨ ਸੈਂਟਰਾਂ ਵਿੱਚ ਦਾਨ ਕੀਤੀਆਂ ਵਸਤੂਆਂ ਨੂੰ ਪੱਖੋਵਾਲ ਰੋਡ ’ਤੇ ਸਥਿਤ ਇਨਡੋਰ ਸਟੇਡੀਅਮ ਵਿੱਚ ਲਿਜਾਇਆ ਜਾਵੇਗਾ ਅਤੇ ਫਿਰ ਇਹ ਵਸਤੂਆਂ ਪਹਿਲਾਂ ਪਛਾਣੀਆਂ ਗਈਆਂ 22 ਗੈਰ ਸਰਕਾਰੀ ਸੰਸਥਾਵਾਂ ਰਾਹੀਂ ਲੋੜਵੰਦ ਵਿਅਕਤੀਆਂ ਨੂੰ ਦਿੱਤੀਆਂ ਜਾਣਗੀਆਂ। 22 ਅਕਤੂਬਰ ਨੂੰ ਵੰਡ ਸਮਾਗਮ ਵੀ ਕਰਵਾਇਆ ਜਾਵੇਗਾ।

ਮੁਹਿੰਮ ਦੌਰਾਨ ਇਕੱਠਾ ਕੀਤਾ ਗਿਆ ਇਲੈਕਟ੍ਰਾਨਿਕ ਕਚਰਾ ਰੀਸਾਈਕਲਿੰਗ ਕੰਪਨੀਆਂ ਨੂੰ ਦਿੱਤਾ ਜਾਵੇਗਾ ਅਤੇ ਇਨ੍ਹਾਂ ਕੰਪਨੀਆਂ ਦੁਆਰਾ ਪੈਦਾ ਹੋਏ ਮਾਲੀਏ ਨੂੰ ਗੈਰ ਸਰਕਾਰੀ ਸੰਗਠਨਾਂ ਨੂੰ ਦਾਨ ਕੀਤਾ ਜਾਵੇਗਾ।

ਇਸ ਸਾਲ, ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾਵੇਗੀ ਜਿਸ ਵਿੱਚ ਨੌਜਵਾਨ ਆਪਣੇ ਘਰਾਂ, ਫੈਕਟਰੀਆਂ ਅਤੇ ਦਫਤਰਾਂ ਤੋਂ ਕੂੜਾ ਇਕੱਠਾ ਕਰਨਗੇ, ਜਿਸ ਨੂੰ ਰੀਸਾਈਕਲ ਕਰਨ ਲਈ ਨਗਰ ਨਿਗਮ ਨੂੰ ਦਿੱਤਾ ਜਾਵੇਗਾ। ਇਸ ਨਾਲ ਕੂੜੇ ਨੂੰ ਲੈਂਡਫਿਲ ਸਾਈਟ ‘ਤੇ ਜਾਣ ਤੋਂ ਵੀ ਰੋਕਿਆ ਜਾ ਸਕੇਗਾ।

ਸਿਟੀ ਨੀਡਜ਼ ਤੋਂ ਮਨੀਤ ਦੀਵਾਨ, ਬ੍ਰਾਂਡ ਅੰਬੈਸਡਰ ਇੰਡੀਅਨ ਸਵੱਛਤਾ ਲੀਗ 2.0 ਸਿਮਰਤ ਕਥੂਰੀਆ, ਐਕਟ ਹਿਊਮਨ ਤੋਂ ਹਰਲੀਨ ਕੌਰ, ਸੰਭਵ ਫਾਊਂਡੇਸ਼ਨ ਤੋਂ ਰਾਹੁਲ ਵਰਮਾ, ਫਿਲੈਂਥਰੋਪੀ ਕਲੱਬ ਤੋਂ ਡਿੱਕੀ ਛਾਬੜਾ, ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸੇਵਾ ਟਰੱਸਟ ਤੋਂ ਯਸ਼ ਪਾਲ ਗੁਪਤਾ ਅਤੇ ਵੂਮੈਨ ਨੈਕਸਟ ਡੋਰ ਤੋਂ ਮੰਨਤ ਕੋਠਾਰੀ ਨੇ ਦੱਸਿਆ ਕਿ ਉਦਯੋਗਿਕ ਐਸੋਸੀਏਸ਼ਨਾਂ ਜਿਵੇਂ ਕਿ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.), ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.), ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਐਫ.ਆਈ.ਸੀ.ਓ.) ਸਮੇਤ ਹੋਰ ਵੀ ‘ਦਾਨ ਉਤਸਵ’ ਦਾ ਹਿੱਸਾ ਹਨ।

ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਦਾਨ ਉਤਸਵ’ ਵਿੱਚ ਹਿੱਸਾ ਲੈਣ ਅਤੇ ਪੁਰਾਣੀਆਂ/ਵਰਤੀਆਂ ਹੋਈਆਂ ਵਸਤੂਆਂ/ਉਤਪਾਦਾਂ ਨੂੰ ਦਾਨ ਕਰਨ, ਕਿਉਂਕਿ ਜਿਹੜੀਆਂ ਵਸਤੂਆਂ ਹੁਣ ਸਾਡੇ ਘਰਾਂ ਵਿੱਚ ਲਾਭਦਾਇਕ ਨਹੀਂ ਹਨ, ਉਹ ਦੂਜਿਆਂ ਲਈ ਮਦਦਗਾਰ ਹੋ ਸਕਦੀਆਂ ਹਨ ਅਤੇ ਲੋੜਵੰਦ ਵਿਅਕਤੀਆਂ ਦੇ ਚਿਹਰੇ ‘ਤੇ ਮੁਸਕਾਨ ਲਿਆ ਸਕਦੀਆਂ ਹਨ।

ad here
ads
Previous articleਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਜਾਰੀ !
Next articleਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਸ਼ੇਰਪੁਰ ਮੇਨ ਮਾਰਕੀਟ ਦੀਆਂ ਸੜਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ !

LEAVE A REPLY

Please enter your comment!
Please enter your name here