Home Kapurthala ਥਾਣਾ ਸਦਰ ਚ ਪੁਲਿਸ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਮੌਤ

ਥਾਣਾ ਸਦਰ ਚ ਪੁਲਿਸ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਮੌਤ

29
0
ad here
ads
ads

ਫਗਵਾੜਾ, ਕਪੂਰਥਲਾ 2 ਅਪ੍ਰੈਲ ( ਪ੍ਰੀਤੀ ਜੱਗੀ)ਥਾਣਾ ਸਦਰ ਵਿਖ਼ੇ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦੀਪ ਕਰਨ ਸਿੰਘ ਨੇ ਦੱਸਿਆ ਕਿ ਕਥਤ ਦੋਸ਼ੀ ਵਿਨੋਦ ਕੁਮਾਰ ਪੁੱਤਰ ਮੇਲਾ ਰਾਮ ਵਾਸੀ ਸੈਦੋ ਭੁਲਾਣਾ ਵਿਰੁੱਧ ਥਾਣਾ ਸਦਰ ਚ 30 ਮਾਰਚ ਨੂੰ ਨਸ਼ੇ ਦੇ ਮਾਮਲੇ ਸਬੰਧੀ kes ਦਰਜ ਕੀਤਾ ਗਿਆ ਸੀ ਜਿਸ ਨੂੰ ਮਾਨਯੋਗ ਜੱਜ ਸਾਹਿਬ ਕੋਲ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ ਜਿਸ ਨੂੰ ਅੱਜ ਮੰਗਲਵਾਰ ਜੱਜ ਸਾਹਿਬ ਕੋਲ ਦੁਬਾਰਾ ਪੇਸ਼ ਕਰਨਾ ਸੀ ਪਰ ਅੱਜ ਤੜਕਸਾਰ ਉਸਦੀ ਸਿਹਤ ਖਰਾਬ ਹੋਣ ਤੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰ ਅਸ਼ਿਸ ਪਾਲ ਸਿੰਘ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਦਾ ਅੱਜ ਡਾਕਟਰ ਦੇ ਇੱਕ ਬੋਰਡ ਵੱਲੋਂ ਮਾਨਯੋਗ ਜੱਜ ਭਾਵਨਾ ਭਾਰਤੀ ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਇਸ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ad here
ads
Previous articleਕਪੂਰਥਲਾ ‘ਚ ਏ ਐਸ ਆਈ ਦੀ ਡਿਊਟੀ ਦੌਰਾਨ ਮੌਤ, ਸਾਈਲੈਂਟ ਅਟੈਕ ਦਾ ਜਤਾਇਆ ਜਾ ਰਿਹਾ ਸ਼ੱਕ
Next articleਜਦੋਂ ਤੱਕ ਪੰਜਾਬ ’ਚੋਂ ਨਸ਼ਿਆਂ ਦਾ ਨਾਮੋ-ਨਿਸ਼ਾਨ ਨਹੀਂ ਮਿਟ ਜਾਂਦਾ, ਉਦੋਂ ਤੱਕ ਚੈਨ ਨਾਲ ਨਾ ਬੈਠੋ-ਕੇਜਰੀਵਾਲ ਵੱਲੋਂ ਨੌਜਵਾਨਾਂ ਨੂੰ ਅਪੀਲ ਨਸ਼ਿਆਂ ਖਿਲਾਫ਼ ਜੰਗ ਵਿੱਚ ਨੌਜਵਾਨਾਂ ਨੂੰ ਵਧ-ਚੜ੍ਹ ਕੇ ਸਹਿਯੋਗ ਦੇਣ ਦਾ ਸੱਦਾ ਪਿਛਲੀਆਂ ਸਰਕਾਰਾਂ ਨੇ ਨਾਜਾਇਜ਼ ਢੰਗ ਨਾਲ ਪੈਸਾ ਕਮਾਉਣ ਲਈ ਨਸ਼ਿਆਂ ਦੇ ਕਾਰੋਬਾਰੀਆਂ ਦੀ ਪੁਸ਼ਤਪਨਾਹੀ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ੇ ਦੀ ਲਾਹਨਤ ਖਿਲਾਫ਼ ਮਿਸਾਲੀ ਕਦਮ ਚੁੱਕੇ

LEAVE A REPLY

Please enter your comment!
Please enter your name here