Home Jalandhar ਡੀ.ਸੀ. ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੇ ਜਿੱਦੀ ਰਵੱਈਏ ਵਿਰੁੱਧ ਸੂਬਾ ਪੱਧਰੀ...

ਡੀ.ਸੀ. ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੇ ਜਿੱਦੀ ਰਵੱਈਏ ਵਿਰੁੱਧ ਸੂਬਾ ਪੱਧਰੀ ਸੰਘਰਸ਼।

176
0
ad here
ads
ads

ਡੀ.ਸੀ. ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੇ ਜਿੱਦੀ ਰਵੱਈਏ ਵਿਰੁੱਧ ਸੂਬਾ ਪੱਧਰੀ ਸੰਘਰਸ਼ ,12 ਫ਼ਰਵਰੀ ਤੋਂ 14 ਫ਼ਰਵਰੀ ਤੱਕ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ ਅੰਦਰ ਮੁਕੰਮਲ ਕਲਮਛੋੜ ਹੜਤਾਲ ਦਾ ਐਲਾਨ : ਨੰਗਲ/ਚੀਮਾ !

ਜਲੰਧਰ (ਗੌਰਵ ਬੱਸੀ) ਡੀ.ਸੀ. ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਕਰਮਚਾਰੀਆਂ ਦੀਆਂ ਇੱਕ ਸੀਟ ਤੋਂ ਦੂਜੀ ਸੀਟ ਤੇ ਸਾਲ ਵਿੱਚ ਕੇਵਲ ਇੱਕ ਵਾਰ ਬਦਲੀਆਂ ਕਰਨ ਸੰਬੰਧੀ ਸਰਕਾਰ ਵੱਲੋਂ ਜਾਰੀ ਨੀਤੀ ਦੇ ਵਿਰੁੱਧ ਜਾ ਕੇ ਦਫ਼ਤਰ ਦੇ ਕਰਮਚਾਰੀਆਂ ਦੀਆਂ ਵੱਡੀ ਗਿਣਤੀ ਵਿੱਚ ਵਾਰ-ਵਾਰ ਬਦਲੀਆਂ ਕੀਤੀਆਂ ਜਾਣ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਮਿਤੀ 29-01-2024 ਤੋਂ 11-02-2024 ਤੱਕ ਕੇਵਲ ਦਫਤਰ ਡਿਪਟੀ ਕਮਿਸ਼ਨਰ, ਤਰਨ ਅਤੇ ਇਸ ਅਧੀਨ ਆਉਂਦੇ ਸਮੂਹ ਐਸ.ਡੀ.ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਮੁਕੰਮਲ ਕਲਮਛੋੜ/ਕੰਪਿਊਟਰ ਬੰਦ ਹੜਤਾਲ ਦਾ ਐਕਸ਼ਨ ਦੇ ਕੇ ਬੇਲੋੜੀਆਂ ਬਦਲੀਆਂ ਰੱਦ ਕਰਨ ਦੀ ਮੰਗ ਰੱਖੀ ਗਈ ਸੀ ਪਰ ਡੀ.ਸੀ. ਤਰਨ ਤਾਰਨ ਵੱਲੋਂ ਉਕਤ ਮਸਲਾ ਹੱਲ ਨਹੀ ਕੀਤਾ ਗਿਆ।

ਡੀ.ਸੀ. ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਸਰਕਾਰ ਵੱਲੋਂ ਮਿਲੀ ਮੀਟਿੰਗ ਵਿੱਚ 8 ਫ਼ਰਵਰੀ ਨੂੰ ਮਾਣਯੋਗ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ, ਪੰਜਾਬ ਜੀ ਨੂੰ ਮੀਟਿੰਗ ਵਿੱਚ ਇਸ ਮਸਲੇ ਸੰਬੰਧੀ ਵਿਸਥਾਰਪੂਰਵਕ ਦੱਸਿਆ ਗਿਆ ਸੀ, ਪਰ ਫ਼ਿਰ ਵੀ ਅੱਜ ਤੱਕ ਇਹ ਮਸਲਾ ਹੱਲ ਨਹੀ ਹੋਇਆ।

ad here
ads

ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨੇ ਵਿਚਾਰ ਵਟਾਂਦਰਾ ਕਰਕੇ ਫ਼ੈਸਲਾ ਲਿਆ ਹੈ ਕੇ ਡੀ.ਸੀ. ਤਰਨ ਤਾਰਨ ਦਾ ਕਰਮਚਾਰੀਆਂ ਪ੍ਰਤੀ ਜਿੱਦੀ ਵਤੀਰਾ ਬਰਦਾਸ਼ਤ ਨਾ ਕਰਦੇ ਹੋਏ ਸੂਬੇ ਦੇ ਸਮੂਹ ਜਿਲਿਆਂ ਦੇ ਡੀ.ਸੀ. ਦਫ਼ਤਰਾਂ/ਐਸ.ਡੀ./ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ 12 ਫਰਵਰੀ ਤੋਂ 14 ਫਰਵਰੀ ਤੱਕ ਮੁਕੰਮਲ ਕਲਮਛੋੜ ਹੜਤਾਲ ਕਰਕੇ ਦਫ਼ਤਰਾਂ ਦਾ ਕੰਮ ਬੰਦ ਰੱਖਣਗੇ।
ਇਸ ਐਕਸ਼ਨ ਦੌਰਾਨ 14 ਫਰਵਰੀ ਨੂੰ ਕਲਮਛੋੜ ਹੜਤਾਲ ਦੇ ਨਾਲ-ਨਾਲ ਪੂਰੇ ਸੂਬੇ ਅੰਦਰ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।

ਇਸ ਹੜਤਾਲ ਦੌਰਾਨ ਪੂਰੇ ਸੂਬੇ ਅੰਦਰ ਦਫਤਰੀ ਕੰਮ ਬੰਦ ਹੋਣ ਦੀ ਸਾਰੀ ਜਿੰਮੇਵਾਰੀ ਡੀ.ਸੀ. ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

ਜੇਕਰ ਇਹ ਮਸਲਾ ਇਸ ਸੰਘਰਸ਼ ਦੌਰਾਨ ਹੱਲ ਨਾ ਹੋਇਆ ਤਾਂ 14 ਫਰਵਰੀ ਨੂੰ ਬਾਦ ਦੁਪਹਿਰ ਸੂਬਾ ਪੱਧਰੀ ਮੀਟਿੰਗ ਕਰਕੇ ਅਗਲਾ ਵੱਡਾ ਸੰਘਰਸ਼ ਐਲਾਨਿਆ ਜਾਵੇਗਾ।

ਤੇਜਿੰਦਰ ਸਿੰਘ ਨੰਗਲ
ਸੂਬਾ ਪ੍ਰਧਾਨ,
ਨਰਿੰਦਰ ਸਿੰਘ ਚੀਮਾ
ਸੂਬਾ ਜਨਰਲ ਸਕੱਤਰ,
ਕਰਵਿੰਦਰ ਸਿੰਘ ਚੀਮਾ,
ਸੂਬਾ ਵਿੱਤ ਸਕੱਤਰ,
ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ।

ad here
ads
Previous articleਪੰਜਾਬ ‘ਚ ‘ਘਰ-ਘਰ ਮੁਫਤ ਰਾਸ਼ਨ’ ਸਕੀਮ ਦੀ ਸ਼ੁਰੂਆਤ ਸ਼ਲਾਘਾਯੋਗ – ਵਿਧਾਇਕ ਰਜਿੰਦਰਪਾਲ ਕੌਰ ਛੀਨਾ !
Next articleDGP Punjab applaud SSP Faridkot Harjeet Singh and his team comprising Inspector !

LEAVE A REPLY

Please enter your comment!
Please enter your name here