Home Jalandhar ਡੀ.ਸੀ. ਤਰਨ ਤਾਰਨ ਵਿਰੁੱਧ ਵਿੱਢਿਆ ਜਾਵੇਗਾ ਸੂਬਾ ਪੱਧਰੀ ਸੰਘਰਸ਼- ...

ਡੀ.ਸੀ. ਤਰਨ ਤਾਰਨ ਵਿਰੁੱਧ ਵਿੱਢਿਆ ਜਾਵੇਗਾ ਸੂਬਾ ਪੱਧਰੀ ਸੰਘਰਸ਼- ਨੰਗਲ/ਚੀਮਾ !

101
0
ad here
ads
ads

ਡੀ.ਸੀ. ਤਰਨ ਤਾਰਨ ਵਿਰੁੱਧ ਵਿੱਢਿਆ ਜਾਵੇਗਾ ਸੂਬਾ ਪੱਧਰੀ ਸੰਘਰਸ਼- ਨੰਗਲ/ਚੀਮਾ !

ਜਲੰਧਰ (ਗੌਰਵ ਬੱਸੀ) ਡੀ.ਸੀ. ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਕਰਮਚਾਰੀਆਂ ਦੀਆਂ ਇੱਕ ਸੀਟ ਤੋਂ ਦੂਜੀ ਸੀਟ ਤੇ ਸਾਲ ਵਿੱਚ ਕੇਵਲ ਇੱਕ ਵਾਰ ਬਦਲੀਆਂ ਕਰਨ ਸੰਬੰਧੀ ਸਰਕਾਰ ਵੱਲੋਂ ਜਾਰੀ ਨੀਤੀ ਦੇ ਵਿਰੁੱਧ ਜਾ ਕੇ ਦਫ਼ਤਰ ਦੇ ਕਰਮਚਾਰੀਆਂ ਦੀਆਂ ਵੱਡੀ ਗਿਣਤੀ ਵਿੱਚ ਬਦਲੀਆਂ ਕੀਤੀਆਂ ਜਾਣ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਮਿਤੀ 29-01-2024 ਤੋਂ 04-02-2024 ਤੱਕ ਦਫਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਅਤੇ ਇਸ ਅਧੀਨ ਆਉਂਦੇ ਸਮੂਹ ਐਸ.ਡੀ.ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਮੁਕੰਮਲ ਕਲਮਛੋੜ/ਕੰਪਿਊਟਰ ਬੰਦ ਹੜਤਾਲ ਦਾ ਐਕਸ਼ਨ ਦੇ ਕੇ ਬੇਲੋੜੀਆਂ ਬਦਲੀਆਂ ਰੱਦ ਕਰਨ ਦੀ ਮੰਗ ਰੱਖੀ ਗਈ ਸੀ।

ਜੱਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਡਿਪਟੀ ਕਮਿਸ਼ਨਰ, ਤਰਨ ਤਾਰਨ ਵੱਲੋਂ ਉਕਤ ਮਸਲਾ ਹੱਲ ਨਹੀ ਕੀਤਾ ਗਿਆ ਤੇ ਇਸ ਦੇ ਉਲਟ ਨਾਂਹ-ਪੱਖੀ ਰਵੱਈਆ ਅਪਣਾਉਂਦੇ ਹੋਏ ਕਰਮਚਾਰੀਆਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ।

ad here
ads

ਡੀ.ਸੀ. ਦੇ ਆਪਣੇ ਹੀ ਕਰਮਚਾਰੀਆਂ ਪ੍ਰਤੀ ਅਜਿਹੇ ਮਾੜੇ ਰਵਈਏ ਦੀ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।

ਜੱਥੇਬੰਦੀ ਨੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ 03 ਫ਼ਰਵਰੀ ਨੂੰ ਸੂਬਾ ਪੱਧਰੀ ਮੀਟਿੰਗ ਰੱਖ ਲਈ ਹੈ। ਮੀਟਿੰਗ ਵਿੱਚ ਸੂਬਾ ਪੱਧਰੀ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਤੇਜਿੰਦਰ ਸਿੰਘ ਨੰਗਲ
ਸੂਬਾ ਪ੍ਰਧਾਨ,
ਨਰਿੰਦਰ ਸਿੰਘ ਚੀਮਾ
ਸੂਬਾ ਜਨਰਲ ਸਕੱਤਰ,

ad here
ads
Previous articleਵਿਧਾਇਕ ਪਰਾਸ਼ਰ ਨੇ ਹਬੀਬ ਗੰਜ ਵਿਚ ਗਲੀਆਂ ਦੇ ਪੁਨਰ ਨਿਰਮਾਣ ਦਾ ਪ੍ਰਾਜੈਕਟ ਕੀਤਾ ਸ਼ੁਰੂ !
Next articleਦਿਲਪ੍ਰੀਤ ਸਿੰਘ ਜੀ ਦਾ ਲੁਧਿਆਣਾ ਦੱਖਣੀ ਦੀ ਤਹਿਸੀਲ ਵਿੱਚ ਆਉਣ ਦਾ ਨਿੱਘਾ ਸਵਾਗਤ ਕੀਤਾ ਗਿਆ !

LEAVE A REPLY

Please enter your comment!
Please enter your name here