Home Ludhiana ਡੀ.ਬੀ.ਈ.ਈ. ਵਲੋਂ ਭਲਕੇ ਪਹਿਲੀ ਸਤੰਬਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ

ਡੀ.ਬੀ.ਈ.ਈ. ਵਲੋਂ ਭਲਕੇ ਪਹਿਲੀ ਸਤੰਬਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ

28
0
ad here
ads
ads

ਡੀ.ਬੀ.ਈ.ਈ. ਵਲੋਂ ਭਲਕੇ ਪਹਿਲੀ ਸਤੰਬਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ

ਲੁਧਿਆਣਾ, 31 ਅਗਸਤ ( ਮਨਪ੍ਰੀਤ ਸਿੰਘ ਅਰੋੜਾ ) ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਭਲਕੇ 01 ਸਤੰਬਰ (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।

ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋੋਂ ਪ੍ਰਾਰਥੀਆਂ ਨੂੰ ਰੋੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰ ਸ਼ੁਕਰਵਾਰ ਨੂੰ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਂਦਾ ਹੈ।

ad here
ads

ਉਨ੍ਹਾਂ ਦੱਸਿਆ ਕਿ ਭਲਕੇ ਲੱਗਣ ਵਾਲੇ ਕੈਂਪ ਵਿੱਚ ਵੱਖ-ਵੱਖ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਸਨਰਾਈਜ ਪਾਵਰ, ਟੀਚ ਆਨ ਲੀਡ, ਸੱਤਿਆ ਮਾਈਕਰੋ ਫਾਇਨਾਂਸ, ਐਚ.ਡੀ. ਫਾਇਨਾਂਸ, ਰੀਬੇਬਲ ਕੰਸਲਟੈਂਸੀ, ਵਾਸਟ ਲਿੰਕਰ ਅਤੇ ਈਸਟਰਨ ਓਕਸ ਆਦਿ ਸ਼ਾਮਲ ਹਨ।

ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋਂ ਘੱਟ ਯੋਗਤਾ 10ਵੀ, 12ਵੀ, ਆਈ.ਟੀ.ਆਈ (ਸਾਰੇ ਟਰੇਡ), ਡਿਪਲੋੋਮਾ ਹੋੋਲਡਰ, ਗ੍ਰੈਜੂਏਸ਼ਨ (ਇਸਦੇ ਬਰਾਬਰ ਹੋਰ), ਪੋਸਟ ਗ੍ਰੈਜੂਏਸ਼ਨ (ਇਸਦੇ ਬਰਾਬਰ ਹੋਰ) ਪਾਸ ਕੀਤਾ ਹੋਵੇ, ਭਾਗ ਲੈ ਸਕਦੇ ਹਨ।

ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋਂ ਉਮੀਦਵਾਰਾਂ ਨੂੰੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਹੋੋਣਾ ਜ਼ਰੂਰੀ ਹੈ, ਜਿਨ੍ਹਾਂ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਹੋੋਈ ਹੈ, ਉਹ ਪ੍ਰਾਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲਿਆਉਣ ਤਾਂ ਜੋੋ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਪ੍ਰਾਰਥੀ ਆਪਣਾ ਬਾਇਉ ਡਾਟਾ ਵੀ ਨਾਲ ਲੈ ਕੇ ਇਸ ਕੈਂਪ ਵਿੱਚ ਸ਼ਮੂਲਿਅਤ ਕਰਣ।

ਡੀ.ਬੀ.ਈ.ਈ. ਦੇ ਰੋੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਮਿਸ ਸੁਖਮਨ ਮਾਨ ਨੇ ਦੱਸਿਆ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ ਨੰ: 77400-01682 ‘ਤੇ ਵੀ ਸੰਪਰਕ ਕਰ ਸਕਦਾ ਹੈ।

ad here
ads
Previous articleRural Development & Panchayats Minister Laljit Singh Bhullar informed that decision to dissolve panchayats!
Next articleRESIDENTS CAN WIN CASH PRIZES BY SIMPLY UPLOADING COPY OF BILL ON “MERA BILL” MOBILE APP: SURABHI MALIK

LEAVE A REPLY

Please enter your comment!
Please enter your name here