ਭਵਾਨੀਗੜ੍ਹ 27 ਜਨਵਰੀ (ਮਨਦੀਪ ਕੌਰ ਮਾਝੀ) ਜਿੱਥੇ ਪੂਰੇ ਭਾਰਤ ਵਿੱਚ ਹਰ ਸਾਲ ਸ਼ਾਨੋ ਸ਼ੌਕਤ ਨਾਲ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ ਉਥੇ ਹੀ ਅੱਜ ਭਵਾਨੀਗੜ੍ਹ ਵਿਖੇਂ ਡਾ ਬੀ ਆਰ ਅੰਬੇਡਕਰ ਚੇਤਨਾ ਮੰਚ ਵੱਲੋਂ ਵੀ ਦੇਸ਼ ਦਾ 76ਵਾਂ ਸੰਵਿਧਾਨ ਦਿਵਸ ਡਾ ਬੀ ਆਰ ਅੰਬੇਡਕਰ ਪਾਰਕ ਭਵਾਨੀਗੜ੍ਹ ਵਿੱਚ ਸ਼ਾਨੋ ਸ਼ੌਕਤ ਨਾਲ਼ ਮਨਾਇਆ ਗਿਆ । ਜਿਸ ਵਿੱਚ ਸਰਪ੍ਰਸਤ ਸ੍ਰ ਚਰਨ ਸਿੰਘ ਚੋਪੜਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਅੱਜ ਦੇ ਮਹਾਨ ਦਿਹਾੜੇ ਬਾਰੇ ਦੱਸਿਆ । ਇਸੇ ਤਰਾਂ ਮੰਚ ਪ੍ਰਧਾਨ ਸ੍ਰ ਬਲਕਾਰ ਸਿੰਘ ਭੰਗਾਣੀਆ ਨੇ ਵੀ ਅੱਜ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਦੇ ਦਿਨ ਡਾ ਬੀ ਆਰ ਅੰਬੇਡਕਰ ਬਾਬਾ ਸਾਹਿਬ ਜੀ ਅਤੇ ਉਨਾਂ ਦੀ ਟੀਮ ਵੱਲੋਂ ਦੋ ਸਾਲ ਦਸ ਮਹੀਨੇ ਅਠਾਰਾਂ ਦਿਨ ਦੀ ਸਖਤ ਮਿਹਨਤ ਨਾਲ਼ ਤਿਆਰ ਕੀਤਾ ਪਵਿੱਤਰ ਸੰਵਿਧਾਨ ਸਾਡੇ ਦੇਸ਼ ਵਿੱਚ ਲਾਗੂ ਹੋਇਆ ਸੀ ਇਸ ਮੌਕੇ ਲੱਡੂ ਵੰਡਣ ਉਪਰੰਤ ਮੰਚ ਦੇ ਜਨਰਲ ਸਕੱਤਰ ਸ੍ਰ ਗੁਰਤੇਜ ਸਿੰਘ ਕਦਰਾਬਾਦ ਨੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਮੰਚ ਆਗੂ ਡਾ ਰਾਮਪਾਲ ਸਿੰਘ ਬਹਾਦਰ ਸਿੰਘ ਮਾਲਵਾ ਰਾਮ ਸਿੰਘ ਸਿੱਧੂ ਕ੍ਰਿਸ਼ਨ ਸਿੰਘ ਮਾਲਵਾ ਠਾਣੇਦਾਰ ਰਣਜੀਤ ਸਿੰਘ ਸਮਾਜ ਸੇਵੀ ਜਸਵਿੰਦਰ ਸਿੰਘ ਚੋਪੜਾ ਆਪ ਆਗੂ ਰੋਸ਼ਨ ਲਾਲ ਕਲੇਰ ਬਿੰਦਰ ਸਿੰਘ ਭਵਾਨੀਗੜ੍ਹ, ਰਾਜਵੀਰ ਸਿੰਘ ਪ੍ਰਦੀਪ ਸਿੰਘ ਰਾਣਾ, ਲਾਇਨਮੈਨ ਅਮਰੀਕ ਸਿੰਘ , ਧਰਮਪਾਲ ਸਿੰਘ ਡਾ ਗੁਰਜੰਟ ਸਿੰਘ ਭਾਖਰ ਅਤੇ ਬਸਪਾ ਆਗੂ ਹੰਸ ਰਾਜ ਨਫਰੀਆ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ