ਭਵਾਨੀਗੜ੍ਹ 28 ਜਨਵਰੀ (ਮਨਦੀਪ ਕੌਰ ਮਾਝੀ) ਬੀਤੇ ਦਿਨੀ ਸੰਵਿਧਾਨ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਵਿੱਚ, ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਇੱਕ ਵਿਅਕਤੀ ਵੱਲੋਂ ਤੋੜੇ ਜਾਣ ਦੀ ਕੋਸ਼ਿਸ਼ ਕਰਨ ਵਾਲੀ ਘਟਨਾ ਦੀ ਪੂਰੀ ਦੁਨੀਆ ਵਿੱਚ ਸਖਤ ਨਿੰਦਾ ਹੋ ਰਹੀ ਹੈ ਉੱਥੇ ਹੀ ਭਵਾਨੀਗੜ੍ਹ ਤੋਂ ਸਮਾਜਸੇਵੀ ਜਸਵਿੰਦਰ ਸਿੰਘ ਚੋਪੜਾ ਨੇ ਪ੍ਰੈਸ ਨੂੰ ਦਿਤੇ ਬਿਆਨ ‘ਚ ਇਸ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਡਾ.ਅੰਬੇਦਕਰ ਸਾਹਿਬ ਦੀ ਮੂਰਤੀ ਤੋੜੇ ਜਾਣ ਦੀ ਇਹ ਮੰਦਭਾਗੀ ਘਟਨਾ ਘਟੀਆ ਹਰਕਤ ਕਿਸੇ ਇੱਕ ਵਿਅਕਤੀ ਦਾ ਹੀ ਕੰਮ ਨਹੀਂ ਹੈ, ਬਲਕਿ ਕਿਸੇ ਬਹੁਤ ਹੀ ਵੱਡੀ ਸਾਜ਼ਿਸ਼ ਦਾ ਇੱਕ ਹਿੱਸਾ ਹੋ ਸਕਦਾ ਹੈ।ਇਸ ਘਟਨਾ ਦੇ ਵਾਪਰਨ ਕਾਰਨ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਨਾਂ ਚਿਤਾਵਨੀ ਸੁਰ ‘ਚ ਕਿਹਾ ਕਿ ਭਾਈਚਾਰਕ ਸਾਂਝ ‘ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਆਪਣੀਆਂ ਹਰਕਤਾਂ/ਲੂੰਬੜ ਚਾਲਾਂ ਤੋਂ ਬਾਜ਼ ਆਉਣ, ਕਿਉਂ ਕਿ ਅਜਿਹੀਆਂ ਹਰਕਤਾਂ ਕਰ ਕੇ ਉਹ ਆਪਣੇ ਮਨਸੂਬਿਆਂ ‘ਚ ਕਦੇ ਵੀ ਸਫ਼ਲ ਨਹੀਂ ਹੋਣਗੇ ਕਿਉਂਕਿ ਬਾਬਾ ਸਾਹਿਬ ਨੇ ਹਰ ਵਰਗ ਦੀ ਭਲਾਈ ਲਈ ਸਭ ਵਾਸਤੇ ਬਰਾਬਰ ਅਧਿਕਾਰ ਦਿੱਤੇ । ਡਾ.ਅੰਬੇਦਕਰ ਸਾਹਿਬ ਦੇ ਨਿਰਾਦਰ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ ਕਿਉਂਕਿ ਸਾਡੇ ਸਭ ਲਈ ਬਾਬਾ ਸਾਹਿਬ ਜੀ ਹੀ ਅਸਲੀ ਭਗਵਾਨ ਹਨ । ਉਨਾਂ ਪੰਜਾਬ ਸਰਕਾਰ , ਕੇਂਦਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਦੀ ਬਰੀਕੀ ਨਾਲ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਇਸ ਮਹਾਨ ਕ੍ਰਾਂਤੀਕਾਰੀ ਰਹਿਬਰ ਨੂੰ ਪਿਆਰ ਕਰਨ ਵਾਲਿਆਂ ਨੂੰ ਸਕੂਨ ਮਿਲ ਸਕੇ