ਲੁਧਿਆਣਾ -: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਆਲ ਇੰਡੀਆ ਰੇਡੀਓ ਦੇ ਦਫ਼ਤਰ ਵਿੱਚ ਸ਼ਹਿਰ ਵਾਸੀਆਂ ਨੂੰ ਟ੍ਰੈਫ਼ਿਕ ਨਿਯਮਾਂ ਤੋਂ ਅਤੇ ਈ ਚਲਾਨ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਲੁਧਿਆਣਾ ਸ਼ਹਿਰ ਦੇ ਏ.ਸੀ.ਪੀ ਟ੍ਰੈਫ਼ਿਕ 2 ਗੁਰਪ੍ਰੀਤ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨੇ ਆਰ.ਜੇ ਰਿਣੀ ਸ਼ਰਮਾ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਸ਼ਹਿਰੀਆਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਸੜਕਾਂ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਵਿੱਚ ਕਾਫੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਵੇਰਨੈੱਸ ਪ੍ਰੋਗਰਾਮਾਂ ਸਦਕਾ ਹੀ ਲੁਧਿਆਣਾ ਸ਼ਹਿਰ ਦੇ ਲੋਕ ਹੁਣ ਕਾਫੀ ਹੱਦ ਤੱਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲੱਗੇ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਚੌਕਾਂ ਵਿੱਚ ਲੱਗੇ ਕੈਮਰਿਆਂ ਰਾਂਹੀ ਈ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ 26 ਜਨਵਰੀ ਤੋਂ ਬਾਅਦ ਸ਼ਹਿਰ ਦੇ ਵੱਖ- ਵੱਖ ਚੌਕਾਂ ਵਿੱਚ ਲੱਗੇ ਕੈਮਰਿਆਂ ਸਦਕਾ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਵਿੱਚ ਅਹਿਮ ਰੋਲ ਨਿਭਾ ਰਹੇ ਹਨ। ਇਸ ਮੌਕੇ ਆਕਾਸ਼ਵਾਣੀ ਲੁਧਿਆਣਾ ਦਫ਼ਤਰ ਦੇ ਪ੍ਰੋਗਰਾਮ ਹੈੱਡ ਕਰਨਵੀਰ ਸਿੰਘ ਨੇ ਏਸੀਪੀ ਟ੍ਰੈਫ਼ਿਕ ਗੁਰਪ੍ਰੀਤ ਸਿੰਘ ਸਿੱਧੂ ਦਾ ਦਫ਼ਤਰ ਆਉਣ ਤੇ ਜ਼ੋਰਦਾਰ ਸਵਾਗਤ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਰ.ਜੇ ਮਨਿੰਦਰ ਕੌਰ, ਸਰਬਜੀਤ ਸਿੰਘ ਲੁਧਿਆਣਵੀ, ਅਰਜਨ ਸਿੰਘ, ਆਰ.ਜੇ ਵਿਨਾਇਕਾ, ਆਰ.ਜੇ ਅਨੂੰ ਰਾਣੀਆਦਿ ਹਾਜ਼ਰ ਸਨ।