ਫਗਵਾੜਾ 7 ਅਪ੍ਰੈਲ ( ਪ੍ਰੀਤੀ ਜੱਗੀ) ਜੱਖੁ ਮਲਟੀ ਸਪੈਸਲਿਟੀ ਹਸਪਤਾਲ (ਸਾਹਮਣੇ ਸਿਵਲ ਹਸਪਤਾਲ ਫਗਵਾੜਾ) ਵਲੋਂ ਡਾ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਅਤੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਸ਼ੁਭ ਮੌਕੇ ਤੇ ਫਰੀ ਮੈਡੀਕਲ ਚੈੱਕਅਪ ਕੈਂਪ ਮਿਤੀ 13 ਅਪ੍ਰੈਲ ਦਿਨ ਐਤਵਾਰ ਸਵੇਰੇ 9.00 ਤੋਂ ਲੈਕੇ ਬਾਅਦ ਦੁਪਹਿਰ 3.00 ਵਜੇ ਤੱਕ ਜੱਖੁ ਜਠੇਰੇ ਪਿੰਡ ਘੁੜਕਾ (ਨੇੜੇ ਗੁਰਾਇਆ ) ਵਿਖੇ ਲਗਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਹਰਜਿੰਦਰ ਜੱਖੁ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਆਉਣ ਵਾਲੇ ਮਰੀਜ਼ਾਂ ਦਾ ਫਰੀ ਮੈਡੀਕਲ ਚੈੱਕਅਪ , ਕਰ ਜ਼ਰੂਰਤਮੰਦ ਮਰੀਜ਼ਾਂ ਨੂੰ ਤਿੰਨ ਦਿਨਾਂ ਦੀ ਦਵਾਈ ਫਰੀ ਦਿੱਤੀ ਜਾਵੇਗੀ ਅਤੇ ਲੋੜਵੰਦ ਮਰੀਜ਼ਾਂ ਦੇ ਬਲੱਡ ਟੈਸਟਾਂ ਚ 75 ਪ੍ਰਤੀਸ਼ਤ ਦੀ ਕਟੋਤੀ ਕੀਤੀ ਜਾਵੇਗੀ ਉਨ੍ਹਾਂ ਸਮੂਹ ਪਿੰਡ ਘੁੜਕਾ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ