ਫਗਵਾੜਾ 4 ਅਪ੍ਰੈਲ (ਪ੍ਰੀਤੀ ਜੱਗੀ) ਸਨਾਤਨ ਧਰਮ ਦਾ ਸਭ ਤੋਂ ਉੱਤਮ ਅਤੇ ਲੰਬਾ ਚੱਲਣ ਵਾਲਾ ਛੱਠ ਪੂਜਾ ਦਾ ਤਿਉਹਾਰ ਜੇਸੀਟੀ ਮਿਲ ਥਾਪਰ ਕਲੋਨੀ ਫਗਵਾੜਾ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਟਕ ਪੰਜਾਬ ਮੀਤ ਪ੍ਰਧਾਨ ਸੁਨੀਲ ਪਾਂਡੇ ਨੇ ਦੱਸਿਆ ਕਿ ਚੇਤ ਮਹੀਨੇ ਦੀ ਛੱਠ ਪੂਜਾ ਨੂੰ ਸਮਰਪਿਤ ਜੇਸੀਟੀ ਮਿਲ ਨਗਰ ਨਿਵਾਸੀਆਂ ਨੇ ਛੱਠ ਪੂਜਾ ਦਾ ਤਿਉਹਾਰ ਸੂਰਜ ਭਗਵਾਨ ਨੂੰ ਸ਼ਾਮ ਦਾ ਅਰਗ ਦੇ ਕੇ ਮਨਾਇਆ।ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ, ਇੰਟਕ ਫਗਵਾੜਾ ਪ੍ਰਧਾਨ ਧਰਮਿੰਦਰ, ਸਰਦਾ ਨੰਦ ,ਸੁਰਜੀਤ ,ਰਿਸ਼ਵ, ਧਰਮਿੰਦਰ ਸਿੰਘ, ਓਮ ਪ੍ਰਕਾਸ਼, ਜੋਗਿੰਦਰ ਯਾਦਵ, ਰਾਜੇਸ਼, ਬਸੰਤੀ ਪਾਂਡੇ ,ਗੀਤਾ ਯਾਦਵ ,ਜੋਤੀ ਪਾਂਡੇ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਮੌਜੂਦ ਸਨ।