Home Ludhiana ਜ਼ਿਲ੍ਹਾ ਟਾਸਕ ਫੋਰਸ ਵਲੋਂ ਅਰੋੜਾ ਪੈਲੇਸ, ਦੁੱਗਰੀ ਪੁੱਲ, ਹੀਰੋ ਬੇਕਰੀ ਚੌਂਕ, ਬੱਸ...

ਜ਼ਿਲ੍ਹਾ ਟਾਸਕ ਫੋਰਸ ਵਲੋਂ ਅਰੋੜਾ ਪੈਲੇਸ, ਦੁੱਗਰੀ ਪੁੱਲ, ਹੀਰੋ ਬੇਕਰੀ ਚੌਂਕ, ਬੱਸ ਅੱਡਾ, ਭਾਰਤ ਨਗਰ ਚੋਕ, ਦੁਰਗਾ ਮਾਤਾ ਮੰਦਰ, ਪੈਵੇਲੀਅਨ ਮਾਲ ਵਿਖੇ ਅਚਨਚੇਤ ਚੈਕਿੰਗ !

192
0
ad here
ads
ads

ਜ਼ਿਲ੍ਹਾ ਟਾਸਕ ਫੋਰਸ ਵਲੋਂ ਅਰੋੜਾ ਪੈਲੇਸ, ਦੁੱਗਰੀ ਪੁੱਲ, ਹੀਰੋ ਬੇਕਰੀ ਚੌਂਕ, ਬੱਸ ਅੱਡਾ, ਭਾਰਤ ਨਗਰ ਚੋਕ, ਦੁਰਗਾ ਮਾਤਾ ਮੰਦਰ, ਪੈਵੇਲੀਅਨ ਮਾਲ ਵਿਖੇ ਅਚਨਚੇਤ ਚੈਕਿੰਗ , ਬਾਲ ਭਿੱਖਿਆ ਦੀ ਰੋਕਥਾਮ ਤਹਿਤ ਕੀਤੀ ਗਈ ਕਾਰਵਾਈ

ਲੁਧਿਆਣਾ, 05 ਅਕਤੂਬਰ (ਮਨਪ੍ਰੀਤ ਸਿੰਘ ਅਰੋੜਾ) ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ, ਨਵੀਂ ਦਿੱਲੀ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਬਾਲ ਮਜ਼ਦੂਰੀ/ਬਾਲ ਭਿੱਖਿਆ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵਲੋਂ ਸਥਾਨਕ ਅਰੋੜਾ ਪੈਲੇਸ, ਦੁੱਗਰੀ ਪੁੱਲ, ਹੀਰੋ ਬੇਕਰੀ ਚੌਂਕ, ਬਸ ਸਟੈਡ, ਭਾਰਤ ਨਗਰ ਚੋਕ, ਦੁਰਗਾ ਮਾਤਾ ਮੰਦਰ, ਪੈਵੇਲੀਅਨ ਮਾਲ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ।
ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ ਸ੍ਰੀਮਤੀ ਰਸ਼ਮੀ ਵਲੋਂ ਜਾਦਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਇਹ ਘੋਖ ਪੜਤਾਲ ਕੀਤੀ ਗਈ ਕਿ ਕੋਈ ਬੱਚਾ ਭੀਖ ਤਾਂ ਨਹੀਂ ਮੰਗ ਰਿਹਾ ਜਾਂ ਲਾਵਾਰਿਸ ਹਾਲਾਤ ਵਿੱਚ ਤਾਂ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ 2 ਬੱਚੇ ਅਰੋੜਾ ਪੈਲੇਸ ਅਤੇ 3 ਬੱਚੇ ਦੁੱਗਰੀ ਪੁੱਲ ਤੋਂ ਰੈਸਕਿਊ ਕਰਵਾਏ ਗਏ। ਰੈਸਕਿਊ ਕਰਨ ਤੋਂ ਬਾਅਦ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤੇ ਗਏ ਅਤੇ ਬੱਚਿਆਂ ਦੇ ਨਾਲ ਉਹਨਾਂ ਦੇ ਮਾਤਾ-ਪਿਤਾ ਦੀ ਵੀ ਕਾੳਂੂਸਲਿੰਗ ਕੀਤੀ ਗਈ ਅਤੇ ਅੱਗੇ ਤੋਂ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਿਆ ਗਿਆ।
ਚੈਕਿੰਗ ਦੌਰਾਨ ਜ਼ਿਲ੍ਹਾ ਟਾਸਕ ਫੋਰਸ ਵਿੱਚ ਸ਼੍ਰੀਮਤੀ ਰਸ਼ਮੀ (ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ), ਸ਼੍ਰੀ ਮੁਬੀਨ ਕੁਰੈਸ਼ੀ (ਬਾਲ ਸੁਰੱਖਿਆ ਅਫਸਰ), ਪੁਲਿਸ ਵਿਭਾਗ ਤੋਂ ਬਲਵੀਰ ਸਿੰਘ ਅਤੇ ਸਮੂਹ ਪੁਲਿਸ ਟੀਮ, ਸ਼੍ਰੀ ਹਰਮਿੰਦਰ ਸਿੰਘ (ਸਿੱਖਿਆ ਵਿਭਾਗ), ਸ਼੍ਰੀ ਸੰਦੀਪ ਕੁਮਾਰ (ਬਚਪਨ ਬਚਾਓ ਅੰਦੋਲਨ) ਦੇ ਮੈਂਬਰ ਸ਼ਾਮਲ ਸਨ।
——-
ad here
ads
Previous articleਪੁਲਿਸ ਲਾਈਨ ਵਿੱਚ ਮੈਡੀਕਲ ਚੈਕਅੱਪ ਅਤੇ ਛਾਤੀ ਦੇ ਕੈਂਸਰ ਜਾਂਚ ਕੈਂਪ ਦਾ ਆਯੋਜਨ !
Next articleGLADA demolishes 5 Unauthorised Colonies !

LEAVE A REPLY

Please enter your comment!
Please enter your name here