ਹੁਸ਼ਿਆਰਪੁਰ 3 ਅਪ੍ਰੈਲ (ਪ੍ਰੀਤੀ ਜੱਗੀ ) ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਦੇ ਸਮੂਹ ਮੈਂਬਰ ਸਹਿਬਾਨ ਨੇ ਮਿਤੀ 01 ਅਪ੍ਰੈਲ 2025 ਨੂੰ ਸੂਦ ਜਠੇਰਿਆਂ ਦੇ ਸਲਾਨਾ ਜੋੜ ਮੇਲੇ ਸਬੰਧੀ ਮੀਟਿੰਗ ਕੀਤੀ ਅਤੇ ਮੁੱਖ ਸੜਕ ਤੋਂ ਸੂਦ ਜਠੇਰੇ ਦਰਬਾਰ ਤੱਕ ਲਿੰਕ ਰੋਡ ਬਨ੍ਹਾਉਣ ਬਾਰੇ ਵਿਚਾਰਾਂ ਕੀਤੀਆਂ। ਸਮੂਹ ਮੈਂਬਰ ਸਹਿਬਾਨ ਨੇ ਸੂਦ ਪਰਿਵਾਰਾਂ ਵੱਲੋਂ ਕੀਤੇ ਜਾ ਰਹੇ ਨਿਰਵਿਘਨ ਸਹਿਯੋਗ ਦੇ ਲਈ ਧੰਨਵਾਦ ਵੀ ਕੀਤਾ। ਮੈਂਬਰ ਸਹਿਬਾਨ ਨੇ ਅੱਗੇ ਦੱਸਿਆ ਕਿ ਦਰਬਾਰ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੇਠ ਮਹੀਨੇ ਦੇ ਜੇਠੇ ਐਤਵਾਰ ਮਿਤੀ 18 ਮਈ 2025 ਨੂੰ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੁੱਕੜਾਂ ਤਹਿ. ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਇਸ ਸਲਾਨਾ ਜੋੜ ਮੇਲੇ ਦੀ ਆਰੰਭਤਾ ਸੂਦ ਜਠੇਰੇ ਦਰਬਾਰ ਵਿਖੇ ਚਿਰਾਗ ਰੌਸ਼ਨਾ ਕੇ ਕੀਤੀ ਜਾਵੇਗੀ। ਸਵੇਰੇ 10 ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ ਸਵੇਰੇ 11 ਵਜੇ ਸਟੇਜ ਦੀ ਆਰੰਭਤਾ ਕੀਤੀ ਜਾਵੇਗੀ।ਪੰਜਾਬ ਦੇ ਪ੍ਰਸਿੱਧ ਗਾਇਕ ਧਾਰਮਿਕ ਗੀਤਾਂ ਅਤੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਚਾਹ- ਪਕੌੜੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਸੂਦ ਪਰਿਵਾਰ ਦੀ ਸਾਧ ਸੰਗਤ ਨੇ ਸਮੂਹ ਪਰਿਵਾਰ ਸਮੇਤ ਮੇਲੇ ਵਿੱਚ ਹਾਜ਼ਰੀ ਭਰ ਕੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਚਾਰ ਚੰਨ ਲਗਾਉਣ ਦੀ ਕਿਰਪਾਲਤਾ ਕਰਨੀ ਹੈ ਜੀ ਅਤੇ ਵੱਧ ਸੇਵਾ ਅਤੇ ਸਹਿਯੋਗ ਕਰਨ ਦੀ ਕਿਰਪਾਲਤਾ ਜਰੂਰ ਕਰਨੀ ਹੈ ਜੀ ਖਾਤਾ ਨੰ: 38941913907, IFSC Code: SBIN0017010 ਸਟੇਟ ਬੈਂਕ ਆਫ ਇੰਡੀਆ ਸ਼ਾਖਾ ਸੈਲਾ। ਇਸ ਮੌਕੇ ਹਰਸੁਖਤਿੰਦਰ ਪ੍ਰਸਾਦ ਸੂਦ, ਭਾਗ ਰਾਮ ਸੂਦ, ਤਿਲਕ ਰਾਜ ਸੂਦ,ਬਲਵੰਤ ਸੂਦ ਆਲੋਵਾਲ, ਗੁਰਚਰਨ ਸਿੰਘ ਸੂਦ, ਰਾਮ ਸਰੂਪ ਸੂਦ,ਦਿਲਾਵਰ ਸਿੰਘ ਸੂਦ, ਬਲਵੰਤ ਰਾਏ ਸੂਦ, ਪਰਮਜੀਤ ਸਿੰਘ ਸੂਦ, ਗੁਰਪ੍ਰੀਤ ਪਾਲ ਸੂਦ, ਅਮ੍ਰਿਤਪਾਲ ਸੂਦ ਅਤੇ ਮਹਿੰਦਰ ਸੂਦ ਵਿਰਕ ਮੈਂਬਰ ਸਹਿਬਾਨ ਆਦਿ ਹਾਜ਼ਰ ਸਨ।