ਫਗਵਾੜਾ 24 ਮਾਰਚ (ਪ੍ਰੀਤੀ ਜੱਗੀ )ਗੁਰੂ ਘਰ ਦੇ ਕੀਰਤਨੀਏ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਸਮੂਹ ਇਲਾਕਾ ਨਿਵਾਸੀ ਸਾਧ ਫਗਵਾੜਾ ਦੇ ਭਰਭੂਰ ਸਹਿਯੋਗ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾਂੜਾ ਵਿਖੇ ਕਰਵਾਇਆ ਗਿਆ। ਇਸ ਮੌਕੇ ਗਿਆਨੀ ਮਨਦੀਪ ਸਿੰਘ ਮੁਰੀਦ ਜੀ ਕਥਾ ਵਾਚਕ ਸੰਗਰੂਰ ਵਾਲੇ ,ਭਾਈ ਸਤਵਿੰਦਰ ਸਿੰਘ ਬੋਦਲ ,ਭਾਈ ਕੇਵਲ ਸਿੰਘ ਕਥਾ ਵਾਚਕ, ਭਾਈ ਸਤਿੰਦਰਜੀਤ ਸਿੰਘ ਖਾਲਸਾ ,ਭਾਈ ਸ਼ਮਸ਼ੇਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੁਖਚੈਨਆਣਾ ਸਾਹਿਬ ਆਦਿ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ।ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਨਰਿੰਦਰ ਸਿੰਘ, ਭਾਈ ਗੁਰਦੀਪ ਸਿੰਘ ਪੇ੍ਮਪੁਰ ਵਾਲੇ,ਜਤਿੰਦਰਪਾਲ ਸਿੰਘ ਪਲਾਹੀ ਪ੍ਰਧਾਨ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ,ਫਗਵਾੜਾ,ਰਜਿੰਦਰ ਸਿੰਘ ਚੰਦੀ ਰਾਣੀਪੁਰ,ਸਤਨਾਮ ਸਿੰਘ ਅਰਸ਼ੀ,ਸਤਿੰਦਰਜੀਤ ਸਿੰਘ ਖਾਲਸਾ,ਹਰਿੰਦਰ ਸਿੰਘ ਪਲਾਹੀ,ਸਨਦੀਪ ਸਿੰਘ ਤਬਲਾਵਾਦਕ,ਜਤਿੰਦਰ ਸਿੰਘ ਖਾਲਸਾ,ਭਾਈ ਅੰਮਿ੍ਤਪਾਲ ਸਿੰਘ,ਭਾਈ ਬਲਵਿੰਦਰ ਸਿੰਘ,ਸਿਮਰਨਜੀਤ ਸਿੰਘ ਖਾਲਸਾ,ਸੰਤ ਤਲਵਿੰਦਰ ਸਿੰਘ ਪਰਮੇਸ਼ਵਰ ਭੋਗਪੁਰ ਵਾਲੇ,ਸੰਤ ਹਰਦੀਪ ਸਿੰਘ ਗੁਰਦੁਆਰਾ ਸ਼ਹੀਦਾਂ ਰਿਹਾਣਾ ਜੱਟਾਂ ਆਦਿ ਹਾਜਰ ਸਨ।