ਫਗਵਾੜਾ 3 ਅਪ੍ਰੈਲ (ਪ੍ਰੀਤੀ ਜੱਗੀ )ਗੁਰਦੁਆਰਾ ਸੁਖਚੈਨਆਣਾ ਸਾਹਿਬ ਵਲੋਂ ਅਜੀਤ ਵੀਜ਼ਾ ਸਰਵਿਸਜ਼ ਜਲੰਧਰ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਫਗਵਾੜਾ ਦੇ ਭਰਭੂਰ ਸਹਿਯੋਗ ਨਾਲ ਹਫਤਾਵਰੀ ਗੁਰਮਤਿ ਸਮਾਗਮ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਸਮਾਗਮ ਵਿੱਚ ਭਾਈ ਮਨਜਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਫਤਿਹਗੜ੍ਹ ਸਾਹਿਬ ਵਾਲੇ, ਬੀਬੀ ਅਸ਼ਮੀਤ ਕੌਰ ,ਬੀਬੀ ਸਹਿਜ ਕੌਰ ਲੁਧਿਆਣੇ ਵਾਲੇ,ਭਾਈ ਕੇਵਲ ਸਿੰਘ ਕਥਾ ਵਾਚਕ, ਭਾਈ ਸਮਸ਼ੇਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੁਖਚੈਨਆਣਾ ਸਾਹਿਬ ਆਦਿ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ । ਇਸ ਮੌਕੇ ਸ.ਨਰਿੰਦਰ ਸਿੰਘ ,ਮੈਨੇਜਰ, ਗੁਰਦੁਆਰਾ ਸੁਖਚੈਨਆਣਾ ਸਾਹਿਬ, ਭਾਈ ਜਤਿੰਦਰ ਸਿੰਘ ਖਾਲਸਾ ਸਮਾਜ ਸੇਵਕ ਅਤੇ ਪ੍ਰਧਾਨ ਬਾਬਾ ਜੋਰਾਵਰ ਸਿੰਘ-ਬਾਬਾ ਫਤਹਿ ਸਿੰਘ ਵੈਲਫੇਅਰ ਸੁਸਾਇਟੀ(ਰਜ਼ਿ.) ਫਗਵਾੜਾ, ਭਾਈ ਹਰਜੀਤ ਸਿੰੰਘ ਮੁੱਖ ਪ੍ਰਚਾਰਕ ਐਸ.ਜੀ.ਪੀ.ਸੀ ਨਿਗਰਾਨ ਜਿਲ੍ਹਾ ਕਪੂਰਥਲ਼ਾ,ਭਾਈ ਜਸਵਿੰਦਰ ਸਿੰਘ ਛਾਪਾ ਪ੍ਰਚਾਰਕ ਐਸ.ਜੀ.ਪੀ.ਸੀ,ਭਾਈ ਗੁਰਜਤਿ ਸਿੰਘ ਭੱਠਲ ਕਵੀਸ਼ਰੀ ਜਥਾ,ਰਜਿੰਦਰ ਸਿੰਘ ਚੰਦੀ, ਭਾਈ ਗੁਰਦੀਪ ਸਿੰਘ ਪ੍ਰੇਮਪੁਰਾ ਡਾ. ਗੁਰਨਾਮ ਸਿੰਘ ਰਸੂਲਪੁਰ, ਪ੍ਰਿੰਸੀਪਲ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ,ਗੁਰਪ੍ਰੀਤ ਸਿੰਘ ਅਕਾਊਂਟੈਂਟ,ਭਾਈ ਹਰਜਿੰਦਰ ਸਿੰਘ ਸਟੋਰ ਕੀਪਰ,ਮੋਹਣ ਸਿੰਘ ਸ਼ਾਹੀ , ਸ. ਅਵਤਾਰ ਸਿੰਘ ਮੰਗੀ ,ਰਵਿੰਦਰ ਸਿੰਘ ਰਾਏ, ਸ. ਹਰਵਿੰਦਰ ਸਿੰਘ ਬਾਵਾ,ਗੁਰਦੀਪ ਸਿੰਘ ਖੇੜਾ,ਜਸਵਿੰਦਰ ਸਿੰਘ ਘੁੰਮਣ,ਤਰਸੇਮ ਸਿੰਘ ਸੇਮੀ ,ਭਾਈ ਬਲਵਿੰਦਰ ਸਿੰਘ ਹੈਡ ਗ੍ਰੰਥੀ, ਭਾਈ ਅੰਮ੍ਰਿਤਪਾਲ ਸਿੰਘ ,ਜਸਵੀਰ ਸਿੰਘ ਢਿੱਲੋਂ,ਕੁਲਵਿੰਦਰ ਸਿੰਘ ਕਿੰਦਾ,ਅਮਰਜੀਤ ਸਿੰਘ ਬੱਬਲੀ ,ਅਰਵਿੰਦਰ ਸਿੰਘ ਨੀਟਾ ਆਦਿ ਹਾਜ਼ਰ ਸਨ ।ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।