ਲੁਧਿਆਣਾ – ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੈਅਸੁਦਾ ਸ਼ਡਿਊਲ ਅਨੁਸਾਰ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ ,ਬੈਡਮਿੰਟਨ,ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ, ਐਥਲੈਟਿਕਸ, ਹਾਕੀ, ਹੈਂਡਬਾਲ, ਫੁੱਟਬਾਲ, ਖੋ-ਖੋ, ਜੂਡੋ, ਕਬੱਡੀ ਨੈਸ਼ਨਲ ਅਤੇ ਵਾਲੀਬਾਲ ਸਮੈਸ਼ਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਅੱਜ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਅੱਜ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਡਰ-17 ਗਰੁੱਪ ਦੇ 200 ਮੀਟਰ ਈਵੈਂਟ ਵਿੱਚ ਹਰੀ ਨੰਦਨ ਨੇ ਪਹਿਲਾ, ਸਕਸ਼ਮ ਸਿੰਘ ਨੇ ਦੂਜਾ, ਜਸਕਰਨ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਨੇ ਤੀਜਾ ਸਥਾਨ; ਤੀਹਰੀ ਛਾਲ ਵਿੱਚ ਗਗਨਦੀਪ ਸਿੰਘ (ਰਾਏਕੋਟ) ਨੇ ਪਹਿਲਾ, ਗੁਰਵਿੰਦਰ ਸਿੰਘ (ਸਿੱਧਵਾਂ ਬੇਟ) ਨੇ ਦੂਜਾ, ਅਮਨ ਸਾਹਨੀ (ਖੰਨਾ) ਅਤੇ ਗੁਰਵਿੰਦਰ ਸਿੰਘ (ਮਾਛੀਵਾੜਾ) ਨੇ ਤੀਜਾ ਸਥਾਨ ਜੈਵਲਿਨ ਥਰੋ ਵਿੱਚ ਜਪਜੋਤ ਸਿੰਘ ਨੇ ਪਹਿਲਾ, ਗੁਰਬਾਜ ਸਿੰਘ ਨੇ ਦੂਜਾ, ਅਨਮੋਲ ਸਿੰਘ ਅਤੇ ਹਰਵਿੰਦਰਜੀਤ ਸਿੰਘ ਨੇ ਤੀਜਾ ਸਥਾਨ; 110 ਮੀਟਰ ਹਰਡਲਜ ਵਿੱਚ ਅਤਿਸਿਆ ਜੈਨ ਨੇ ਪਹਿਲਾ, ਰਾਘਵ ਵਿਜ ਨੇ ਦੂਜਾ ਅਤੇ ਮਨਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰ21 ਗਰੁੱਪ ਵਿੱਚ 200 ਮੀਟਰ ਵਿੱਚ ਕੁਲਵੀਰ ਰਾਮ ਨੇ ਪਹਿਲਾ, ਵਿਸ਼ਵਪ੍ਰਤਾਪ ਸਿੰਘ ਨੇ ਦੂਜਾ, ਲਵਜੀਤ ਸਿੰਘ ਅਤੇ ਸਿਵਰਾਜ ਸਿੰਘ ਨੇ ਤੀਜਾ ਸਥਾਨ; 800 ਮੀਟਰ ਵਿੱਚ ਮੋਹਿਤ ਮਾਂਗਟ (ਸੁਧਾਰ) ਨੇ ਪਹਿਲਾ, ਰਾਹੁਲ (ਐਮ.ਸੀ.ਐਲ.) ਨੇ ਦੂਜਾ, ਜਗਦੀਪ ਸਿੰਘ (ਜਗਰਾਉਂ) ਅਤੇ ਰੋਬਲ ਸਿੰਘ (ਮਾਛੀਵਾੜਾ) ਨੇ ਤੀਜਾ ਸਥਾਨ; 5000 ਮੀਟਰ ਵਿੱਚ ਸਚਿਨ ਕੁਮਾਰ ਨੇ ਪਹਿਲਾ, ਗੌਰਵ ਕੁਮਾਰ ਨੇ ਦੂਜਾ, ਰਾਹੁਲ ਚੌਹਾਨ ਅਤੇ ਸ਼ਿਵਮ ਭਾਰਦਵਾਜ ਨੇ ਤੀਜਾ ਸਥਾਨ; ਤੀਹਰੀ ਛਾਲ ਵਿੱਚ ਗੁਰਨੂਰ ਸਿੰਘ ਨੇ ਪਹਿਲਾ, ਆਕਰਸ਼ਿਤ ਪ੍ਰਤਾਪ ਸਿੰਘ ਨੇ ਦੂਜਾ, ਅਮਨਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਨੇ ਤੀਜਾ ਸਥਾਨ; 110 ਮੀਟਰ ਹਰਡਲਜ ਵਿੱਚ ਗੁਰਮੀਤ ਸਿੰਘ ਨੇ ਪਹਿਲਾ, ਹਰਦੀਪ ਕੁਮਾਰ ਨੇ ਦੂਜਾ ਅਤੇ ਪਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
21-30 ਗਰੁੱਪ ਦੇ 200 ਮੀਟਰ ਦੇ ਈਵੈਂਟ ਵਿੱਚ ਰਾਜਬੀਰ ਸਿੰਘ (ਐਮ.ਸੀ.ਐਲ) ਨੇ ਪਹਿਲਾ, ਆਰੀਯਨ ਭੰਡਾਰੀ (ਲੁਧਿ-1) ਨੇ ਦੂਜਾ, ਜਸਨਦੀਪ ਸਿੰਘ (ਸੁਧਾਰ) ਅਤੇ ਜਸਨਦੀਪ ਸਿੰਘ (ਖੰਨਾ) ਨੇ ਤੀਜਾ ਸਥਾਨ; 800 ਮੀਟਰ ਵਿੱਚ ਰਣਜੋਤ ਸਿੰਘ (ਐਮ.ਸੀ.ਐਲ), ਸੁਸ਼ਾਂਤ ਸਿੰਘ (ਲੁਧਿਯ-1) ਨੇ ਦੂਜਾ ਅਤੇ ਮਨਪ੍ਰੀਤ ਸਿੰਘ (ਸਮਰਾਲਾ) ਨੇ ਤੀਜਾ ਸਥਾਨ; 5000 ਮੀਟਰ ਵਿੱਚ ਗੁਰਵਿੰਦਰ ਸਿੰਘ (ਮਲੌਦ) ਨੇ ਪਹਿਲਾ, ਅਕਾਸ਼ ਪ੍ਰਜਾਪਤੀ (ਐਮ.ਸੀ.ਐਲ) ਨੇ ਦੂਜਾ, ਅੰਮ੍ਰਿਤਪਾਲ ਸਿੰਘ (ਸਮਰਾਲਾ) ਅਤੇ ਦਿਲਪ੍ਰੀਤ ਸਿੰਘ (ਸਮਰਾਲਾ) ਨੇ ਤੀਜਾ ਸਥਾਨ; 110 ਮੀਟਰ ਹਰਡਲਜ ਅਨੰਦ ਨੇ ਪਹਿਲਾ, ਬੌਬੀ ਸਿੰਘ ਨੇ ਦੂਜਾ ਅਤੇ ਅੰਮ੍ਰਿਤਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
31-40 ਗਰੁੱਪ ਦੇ 200 ਮੀਟਰ ਦੇ ਈਵੈਂਟ ਵਿੱਚ – ਅੰਕੁਰ ਹਾਂਡਾ (ਖੰਨਾ) ਨੇ ਪਹਿਲਾ, ਗੁਰਿੰਦਰ ਸਿੰਘ (ਪੱਖੋਵਾਲ) ਨੇ ਦੂਜਾ, ਕੁਲਵਿੰਦਰ ਸਿੰਘ (ਸਮਰਾਲਾ) ਅਤੇ ਕੁਲਭੂਸਨ ਸਿੰਘ (ਲੁਧਿ) ਨੇ ਤੀਜਾ ਸਥਾਨ; 400 ਮੀਟਰ ਵਿੱਚ ਹਰਪ੍ਰੀਤ ਸਿੰਘ ਨੇ ਪਹਿਲਾ, ਜਸਵਿੰਦਰ ਸਿੰਘ ਨੇ ਦੂਜਾ, ਗੁਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਤੀਜਾ ਸਥਾਨ ਅਤੇ 800 ਮੀਟਰ ਵਿੱਚ ਜਗਦੇਵ ਸਿੰਘ (ਖੰਨਾ) ਨੇ ਪਹਿਲਾ, ਚਰਨ ਸਿੰਘ (ਐਮ.ਸੀ.ਐਲ) ਨੇ ਦੂਜਾ, ਸੋਨੀ ਸਿੰਘ (ਸਮਰਾਲਾ) ਅਤੇ ਜਸਵਿੰਦਰ ਸਿੰਘ (ਲੁਧਿ-2) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹੈਂਡਬਾਲ ਲੜਕਿਆਂ ਦੇ ਪੀ.ਏ.ਯੂ. ਵਿਖੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਅੰ14 ਗਰੁੱਪ ਵਿੱਚ ਪੀ.ਏ.ਯੂ. ਕਲੱਬ ਦੀ ਟੀਮ ਨੇ ਪਹਿਲਾ, ਸਰਕਾਰੀ ਹਾਈ ਸਕੂਲ ਜਵੱਦੀ ਦੀ ਟੀਮ ਨੇ ਦੂਜਾ ਅਤੇ ਜੀ.ਏ.ਡੀ. ਅਕੈਡਮੀ ਨੇ ਤੀਜਾ ਸਥਾਨ; ਅੰ-17 ਗਰੁਪ ਵਿੱਚ ਪੀ.ਏ.ਯੂ. ਕਲੱਬ ਨੇ ਪਹਿਲਾ ਸਥਾਨ, ਬੀ.ਵੀ.ਐਮ. ਸਕੂਲ ਕਿਚਲੂ ਨਗਰ ਨੇ ਦੂਜਾ ਅਤੇ ਜੀ.ਏ.ਡੀ. ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋ-ਖੋ ਅੰ14 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਜਵਾਹਰ ਨਗਰ ਦੀ ਟੀਮ ਨੇ ਪਹਿਲਾ ਸਥਾਨ, ਸ ਸ ਸ ਸ ਢੰਡਾਰੀ ਕਲਾਂ ਦੀ ਟੀਮ ਨੇ ਦੂਜਾ ਅਤੇ ਸ ਹ ਸ ਪੱਬੀਆ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ17 ਦੇ ਫਾਈਨਲ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਜਵਾਹਰ ਨਗਰ ਦੀ ਟੀਮ ਨੇ ਪਹਿਲਾ, ਖੰਨਾ ਨੇ ਦੂਜਾ ਅਤੇ ਸ੍ਰੀ ਗੁਰੂ ਰਾਮ ਰਾਏ ਬਾੜੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੂਡੋ – ਮਲਟੀਪਰਪਜ ਹਾਲ ਵਿਖੇ ਹੋਏ ਅੰ17ਲੜਕੀਆਂ ਦੇ ਮੁਕਾਬਲਿਆਂ ਵਿੱਚ 36 ਕਿਲੋਗ੍ਰਾਮ ਵਿੱਚ ਸਾਨੀਆ (ਬੀ.ਵੀ.ਐਮ. ਸਕੂਲ ਕਿਚਲੂ ਨਗਰ) ਨੇ ਪਹਿਲਾ, ਨੀਸਾ (ਮਾਧੋਪੁਰੀ) ਨੇ ਦੂਜਾ, ਮਾਨਸੀ (ਮਾਧੋਪੁਰੀ) ਅਤੇ ਸਲੋਨੀ ਨੇ ਤੀਜਾ ਸਥਾਨ; 40 ਕਿਲੋਗ੍ਰਾਮ ਵਿੱਚ ਨਮਰਤਾ (ਆਈ.ਪੀ.ਐਸ. ਸਕੂਲ) ਨੇ ਪਹਿਲਾ, ਰੰਜਨਾ (ਮਾਧੋਪੁਰੀ) ਨੇ ਦੂਜਾ, ਰੀਤੀਮਾ ਅਤੇ ਡੋਲਸੀ ਮਲਹੋਤਰਾ ਨੇ ਤੀਜਾ ਸਥਾਨ; 44 ਕਿਲੋਗ੍ਰਾਮ ਵਿੱਚ – ਮਾਨਵੀ (ਇੰਡੋ ਕਨੇਡੀਅਨ) ਨੇ ਪਹਿਲਾ, ਆਰਤੀ (ਮਾਧੋਪੁਰੀ) ਨੇ ਦੂਜਾ, ਮੁਸਕਾਨ (ਮਾਧੋਪੁਰੀ) ਅਤੇ ਗੁਰਮਨ (ਬੀ.ਵੀ.ਐਮ. ਸੈਕਟਰ 39) ਨੇ ਤੀਜਾ ਸਥਾਨ; 48 ਕਿਲੋਗ੍ਰਾਮ ਵਿੱਚ ਚੰਚਲ ਨੇ ਪਹਿਲਾ, ਸਲੋਨੀ ਨੇ ਦੂਜਾ, ਵੇਦਿਕਾ ਅਤੇ ਨੀਰਜਾ ਨੇ ਤੀਜਾ ਸਥਾਨ; 52 ਕਿਲੋਗ੍ਰਾਮ ਵਿੱਚ ਸੁਕਰੀਤੀ ਮਿੱਤਲ (ਬੀ.ਵੀ.ਐਮ. ਸਕੂਲ ਕਿਚਲੂ ਨਗਰ) ਨੇ ਪਹਿਲਾ, ਵੈਸ਼ਨਵੀ (ਜਮਾਲਪੁਰ) ਨੇ ਦੂਜਾ ਅਤੇ ਰੀਆ (ਮਾਧੋਪੁਰੀ) ਨੇ ਤੀਜਾ ਸਥਾਨ; 57 ਕਿਲੋਗ੍ਰਾਮ ਵਿੱਚ ਨਤਾਸ਼ਾ (ਆਰ.ਐਸ.ਮਾਡਲ ਸਕੂਲ) ਨੇ ਪਹਿਲਾ, ਜਯਾ ਬਿਸਟ (ਬੀ.ਵੀ.਼ਐਮ. ਸਕੂਲ ਸੈਕਟਰ 39) ਨੇ ਦੂਜਾ, ਨੰਦਨੀ (ਜਮਾਲਪੁਰ) ਅਤੇ ਪ੍ਰਿਆਸੀ (ਐਵਰੈਸਟ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੂਡੋ ਅੰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ 45 ਕਿਲੋਗ੍ਰਾਮ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ, ਤੇਜਸ ਗੌਤਮ ਨੇ ਦੂਜਾ, ਸਚਿਨ (ਕੁੰਦਨਪੁਰੀ) ਅਤੇ ਭਾਵੇਸ (ਬੀ.ਵੀ.ਐਮ. ਸਕੂਲ ਊਧਮ ਸਿੰਘ ਨਗਰ) ਨੇ ਤੀਜਾ ਸਥਾਨ; 50 ਕਿਲੋਗ੍ਰਾਮ ਵਿੱਚ ਯੁਵਰਾਜ (ਬੀ.ਵੀ.ਐਮ. ਸਕੂਲ ਊਧਮ ਸਿੰਘ ਨਗਰ) ਨੇ ਪਹਿਲਾ, ਮਾਧਵ ਭੱਟ (ਬੀ.ਵੀ.ਐਮ.) ਸਕੂਲ ਸੈਕਟਰ 39) ਨੇ ਦੂਜਾ, ਰਨਜੋਤ ਸਿੰਘ (ਗ੍ਰੀਨਲੈਂਡ ਸਕੂਲ ਦੁੱਗਰੀ) ਅਤੇ ਯਸ਼ ਨੇ ਤੀਜਾ ਸਥਾਨ; 55 ਕਿਲੋਗ੍ਰਾਮ ਵਿੱਚ ਗੁਲਸ਼ਨ (ਸਰਸਵਤੀ ਸਕੂਲ) ਨੇ ਪਹਿਲਾ, ਸੁਖਵਿੰਦਰ ਸਿੰਘ (ਬੀ.ਵੀ.ਐਮ. ਸਕੂਲ ਸੈਕਟਰ 39) ਨੇ ਦੂਜਾ, ਵਰੁਨ (ਬੀ.ਵੀ.ਐਮ. ਸਕੂਲ ਊਧਮ ਸਿੰਘ ਨਗਰ) ਅਤੇ ਕੈਫ ਨੇ ਤੀਜਾ ਸਥਾਨ; 60 ਕਿਲੋਗ੍ਰਾਮ ਵਿੱਚ ਗੌਤਮ ਸ਼ਰਮਾ (ਬੀ.ਵੀ.ਐਮ. ਸਕੂਲ ਸੈਕਟਰ 39) ਨੇ ਪਹਿਲਾ, ਪ੍ਰਸ਼ਾਂਤ (ਬੀ.ਵੀ.ਐਮ.) ਸਕੂਲ ਊਧਮ ਸਿੰਘ ਨਗਰ) ਨੇ ਦੂਜਾ, ਨਮਨਪ੍ਰੀਤ (ਗ੍ਰੀਨ ਲੈਂਡ) ਅਤੇ ਮਨੀਸ਼ ਕੁਮਾਰ (ਕੁੰਦਨਪੁਰੀ) ਨੇ ਤੀਜਾ ਸਥਾਨ; 66 ਕਿਲੋਗ੍ਰਾਮ ਵਿੱਚ ਅਰਜੁਨ (ਪੁਲਿਸ ਡੀ.ਏ.ਵੀ. ਸਕੂਲ) ਨੇ ਪਹਿਲਾ, ਹਰਸਿਮਰਤ ਸਿੰਘ (ਪੀ.ਏ.ਯੂ.) ਨੇ ਦੂਜਾ, ਧਨਤੇਜ (ਨਵਭਾਰਤੀ) ਅਤੇ ਯੁਵਰਾਜ ਬਾਵਾ (ਬੀ.ਵੀ.ਐਮ ਸਕੂਲ ਊਧਮ ਸਿੰਘ ਨਗਰ) ਨੇ ਤੀਜਾ ਸਥਾਨ; 73 ਕਿਲੋਗ੍ਰਾਮ ਵਿੱਚ ਨਿਰਭਯ (ਬੀ.ਵੀ.ਐਮ. ਸਕੂਲ ਊਧਮ ਸਿੰਘ ਨਗਰ) ਨੇ ਪਹਿਲਾ, ਹਿਤੇਸ਼ (ਬੀ.ਵੀ.ਐਮ. ਸੈਕਟਰ 39) ਨੇ ਦੂਜਾ, ਅਭਿਨਵ (ਗ੍ਰੀਨਲੈਂਡ) ਅਤੇ ਯਸ ਕੁਮਾਰ (ਜੋਸਫ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਸਮੈਸ਼ਿੰਗ ਅੰ17 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਯੂ.ਐਸ.ਪੀ.ਸੀ. ਜੈਨ ਪਬਲਿਕ ਸਕੂਲ ਨੇ ਪਹਿਲਾ, ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਦੂਜਾ ਅਤੇ ਗਿੱਦੜਵਿੰਡੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਸਟਾਈਲ ਦੇ ਮਲਟੀਪਰਪਜ ਹਾਲ ਵਿਖੇ ਹੋਏ ਲੜਕਿਆਂ ਦੇ ਅੰ17 ਦੇ ਫਾਈਨਲ ਮੁਕਾਬਲਿਆਂ ਵਿੱਚ ਰਣੀਆਂ ਦੀ ਟੀਮ ਨੇ ਪਹਿਲਾ ਸਥਾਨ, ਪੱਖੋਵਾਲ ਦੀ ਟੀਮ ਨੇ ਦੂਜਾ ਅਤੇ ਖੰਨਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ21 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਇੰਡੋ ਕਨੇਡੀਅਨ ਸਕੂਲ ਦੀ ਟੀਮ ਨੇ ਪਹਿਲਾ, ਰਾਏਕੋਟ ਦੀ ਟੀਮ ਨੇ ਦੂਜਾ ਅਤੇ ਪੱਖੋਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।