Home Amritsar ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਦੀ ਮਿਸ਼ਾਲ 23 ਅਗਸਤ ਨੂੰ ਪੁੱਜੇਗੀ ...

ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਦੀ ਮਿਸ਼ਾਲ 23 ਅਗਸਤ ਨੂੰ ਪੁੱਜੇਗੀ ਅੰਮ੍ਰਿਤਸਰ ਵਿਖੇ -ਵਧੀਕ ਡਿਪਟੀ ਕਮਿਸ਼ਨਰ

71
0
ad here
ads
ads

ਖੇਡਾਂ ਵਤਨ ਪੰਜਾਬ ਦੀਆਂ ਸੀਜਨ-2
ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਦੀ ਮਿਸ਼ਾਲ 23 ਅਗਸਤ ਨੂੰ ਪੁੱਜੇਗੀ ਅੰਮ੍ਰਿਤਸਰ ਵਿਖੇ -ਵਧੀਕ ਡਿਪਟੀ ਕਮਿਸ਼ਨਰ
ਜਿਲ੍ਹੇ ਵਿੱਚ ਹੋਣਗੀਆਂ 1 ਸਤੰਬਰ ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਖੇਡਾਂ

ਅੰਮ੍ਰਿਤਸਰ 22 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਉਦੇਸ਼ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਦੀ ਸ਼ੁਰੂਆਤ 1 ਸਤੰਬਰ ਤੋਂ 10 ਸਤੰਬਰ ਤੱਕ ਹੋਣ ਵਾਲੀਆਂ ਬਲਾਕ ਪੱਧਰੀ ਖੇਡਾਂ ਤੋਂ ਸ਼ੁਰੂ ਹੋ ਜਾਵੇਗੀ ਅਤੇ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਸਰਕਾਰ ਵਲੋਂ ਵਿਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ। ਜਿਸਦੀ ਮਿਸ਼ਾਲ 23 ਅਗਸਤ ਨੂੰ ਅੰਮ੍ਰਿਤਸਰ ਵਿਖੇ ਪੁੱਜੇਗੀ।

ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਬਲਾਕ ਪੱਧਰੀ ਖੇਡਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਬੁਲਾਈ ਗਈ ਮੀਟਿੰਗ ਵਿੱਚ ਕੀਤਾ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 1 ਸਤੰਬਰ ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਲਚੀਆਂ, ਕੀਰਤਨ ਦਰਬਾਰ ਸੋਸਾਇਟੀ ਗਰਾਉਂਡ ਅਤੇ ਸਰਕਾਰੀ ਕਾਲਜ ਅਜਨਾਲਾ, ਖੇਡ ਸਟੇਡੀਅਮ ਹਰਸ਼ਾ ਛੀਨਾ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ, ਉਲੰਪੀਅਨ ਸਮਸੇਰ ਸਿੰਘ ਸਸਸ ਸਕੂਲ, ਸ੍ਰੀ ਦਸਮੇਸ਼ ਪਬਲਿਕ ਸੀਨੀ:ਸੈਕੰ:ਸਕੂਲ ਮਜੀਠਾ, ਕੋਟਲਾ ਸੁਲਤਾਨ ਸਿੰਘ, ਸ੍ਰੀ ਜਗੀਰ ਸਿੰਘ ਸੰਧੂ ਸਟੇਡੀਅਮ ਮਾਨਾਵਾਲਾਂ ਕਲਾਂ, ਸਰਕਾਰੀ ਸੀਨੀ:ਸੈਕੰ: ਸਕੂਲ ਬੰਡਾਲਾ, ਸਰਕਾਰੀ ਸੀਨੀ:ਸੈਕੰ: ਸਕੂਲ ਤਰਸਿੱਕਾ, ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ, ਖਾਲਸਾ ਕਾਲਜੀਏਟ ਸੀਨੀ: ਸੈਕੰ:ਸਕੂਲ ਅਤੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਹੋਣਗੀਆਂ । ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਅਥਲੀਟ, ਫੁੱਟਬਾਲ, ਕਬੱਡੀ, ਖੋ -ਖੋ, ਟੱਗ ਆਫ਼ ਵਾਰ, ਵਾਲੀਵਾਲ(ਸਮੈਸ਼ਿੰਗ) ਅਤੇ ਵਾਲੀਵਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦੀਆਂ ਕਿਹਾ ਕਿ ਇਨਾ ਖੇਡਾਂ ਵਿੱਚ ਬੱਚਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾਵੇ ਤੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ khedanwatanpunjabdia.com ਤੇ ਬੱਚਿਆਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ।

ad here
ads

ਉਨਾਂ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਵਿੱਚ ਅੰਡਰ-14 ਤੋਂ 65 ਸਾਲ ਦੀ ਉਮਰ ਤੱਕ ਦੇ ਨੌਜਵਾਨ/ਬਜ਼ੁਰਗ ਹਿੱਸਾ ਲੈ ਸਕਦੇ ਹਨ। ਉਨਾਂ ਦੱਸਿਆ ਕਿ ਜਿਲ੍ਹਾ ਪੱਧਰੀ ਖੇਡਾਂ 16 ਸਤੰਬਰ 2023 ਤੋਂ 26 ਸਤੰਬਰ 2023 ਤੱਕ ਅਤੇ ਰਾਜ ਪੱਧਰੀ ਖੇਡਾਂ 1 ਅਕਤੂਬਰ 2023 ਤੋਂ 20 ਅਕਤੂਬਰ 2023 ਤੱਕ ਹੋਣਗੀਆਂ।

ਵਧੀਕ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਰ ਇਕ ਖੇਡ ਵੈਨਿਯੂ ਤੇ ਫਿਜੀਕਲ ਐਜੁਕੇਸ਼ਨ, ਡੀ.ਪੀ.ਆਈ. ਅਤੇ ਪੀ.ਟੀ.ਆਈ. ਦੀ ਡਿਊਟੀ ਲਗਾਈ ਜਾਵੇ ਅਤੇ ਸਕੂਲਾਂ ਦੀਆਂ ਟੀਮਾਂ ਨਾਲ ਪੁਰਸ਼ ਅਤੇ ਇਸਤਰੀਆਂ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾਣ। ਉਨਾਂ ਕਿਹਾ ਕਿ ਜਿਨਾਂ ਸਥਾਨਾਂ ਤੇ ਬਲਾਕ ਪੱਧਰੀ ਖੇਡਾਂ ਹੋਣੀਆਂ ਹਨ। ਉਥੇ ਡਾਕਟਰੀ ਸਹਾਇਤਾ, ਐਂਬੂਲੈਂਸ ਅਤੇ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਰੱਖਿਆ ਜਾਵੇ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਐਸ.ਡੀ.ਐਮਜ਼ ਸ੍ਰੀ ਰਾਜੇਸ਼ ਸ਼ਰਮਾ, ਮੈਡਮ ਅਲਕਾ ਕਾਲੀਆਂ, ਸ: ਅਰਵਿੰਦਰ ਪਾਲ ਸਿੰਘ, ਡਾ. ਵਰੂਣ ਕੁਮਾਰ, ਜਿਲ੍ਹਾ ਖੇਡ ਅਫ਼ਸਰ ਸ: ਸੁਖਚੈਨ ਸ਼ਿਘ, ਜਿਲ੍ਹਾਂ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਜੀਵ ਮਲਹੋਤਰਾ, ਕਬੱਡੀ ਕੋਚ ਨੀਤੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ad here
ads
Previous articleउपायुक्त ने माता श्री चिंतपूर्णी में शीश नवाया
Next articleਦਿਵਿਆਂਗਜਨਾਂ ਨੂੰ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਸਿਖਲਾਈ ਕੋਰਸ ਕਰਵਾਏ ਜਾਣਗੇ

LEAVE A REPLY

Please enter your comment!
Please enter your name here