Home Amritsar ਕੈਬਿਨਟ ਮੰਤਰੀ ਹਰਭਜਨ ਸਿੰਘ ਨੇ ਪਿੰਡ ਮੁੱਛਲ ਵਿਖੇ ਮੀਂਹ ਤੋ ਪ੍ਰਭਾਵਤ ਪੀੜ੍ਹਤਾਂ...

ਕੈਬਿਨਟ ਮੰਤਰੀ ਹਰਭਜਨ ਸਿੰਘ ਨੇ ਪਿੰਡ ਮੁੱਛਲ ਵਿਖੇ ਮੀਂਹ ਤੋ ਪ੍ਰਭਾਵਤ ਪੀੜ੍ਹਤਾਂ ਨੂੰ ਮੁਆਵਜਾਂ ਰਾਸ਼ੀ ਦੇ ਵੰਡੇ ਚੈਕ 124 ਪਰਿਵਾਰਾਂ ਨੂੰ ਕਰੀਬ 12.50 ਲੱਖ ਰੁਪਏ ਰਾਸ਼ੀ ਦੇ ਦਿੱਤੇ ਚੈਕ!

127
0
ad here
ads
ads

ਕੈਬਿਨਟ ਮੰਤਰੀ ਹਰਭਜਨ ਸਿੰਘ ਨੇ ਪਿੰਡ ਮੁੱਛਲ ਵਿਖੇ ਮੀਂਹ ਤੋ ਪ੍ਰਭਾਵਤ ਪੀੜ੍ਹਤਾਂ ਨੂੰ ਮੁਆਵਜਾਂ ਰਾਸ਼ੀ ਦੇ ਵੰਡੇ ਚੈਕ ,124 ਪਰਿਵਾਰਾਂ ਨੂੰ ਕਰੀਬ 12.50 ਲੱਖ ਰੁਪਏ ਰਾਸ਼ੀ ਦੇ ਦਿੱਤੇ ਚੈਕ
ਮਾਨ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਹਰ ਪ੍ਰਭਾਵਤ ਨੂੰ ਦਿੱਤਾ ਜਾਵੇਗਾ ਮੁਆਵਜ਼ਾ

ਅੰਮ੍ਰਿਤਸਰ 18 ਸਤੰਬਰ (ਮਨਪ੍ਰੀਤ ਸਿੰਘ ਅਰੋੜਾ)ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋ ਹੜ੍ਹ ਪੀੜਤਾਂ ਦੀ ਅੋਖੀ ਘੜੀ ਵਿਚ ਬਾਂਹ ਫੜਦਿਆਂ ਉਨਾਂ ਨੂੰ ਮੁਆਵਜਾ ਦੇਣ ਦੀ ਸ਼ੁਰੂਆਤ ਹੋ ਚੁਕੀ ਹੈ ਅਤੇ ਅੱਜ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਮੁੱਛਲ ਵਿਖੇ ਮੀਂਹ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ।

ਸ: ਈ.ਟੀ.ਓ. ਨੇ ਦੱਸਿਆ ਕਿ 124 ਪਰਿਵਾਰਾਂ ਨੂੰ 12,56,020/- ਰੁਪਏ ਦੇ ਮੁਆਵਜਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਮੁਆਵਜਾ ਰਾਸ਼ੀ ਦੇ ਚੈੱਕ ਤਕਸੀਮ ਕਰਨ ਮੌਕੇ ਸ: ਈ:ਟੀ:ਓ ਨੇ ਕਿਹਾ ਕਿ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮੀਂਹ ਤੋਂ ਪ੍ਰਭਾਵਿਤ ਪੀੜ੍ਹਤਾਂ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵਲੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਮੁਆਵਜਾ ਰਾਸ਼ੀ ਵੰਡਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਰਜਿਸਟਰਡ ਪਸ਼ੂਆਂ ਦੀ ਹੜ੍ਹ ਦੌਰਾਨ ਮੌਤ ਹੋਈ ਸੀ ਉਨਾਂ ਪਸ਼ੂ ਪਾਲਕਾਂ ਨੂੰ ਵੀ ਮੁਆਵਜਾ ਦਿੱਤਾ ਜਾ ਰਿਹਾ ਹੈ। ਸ: ਈ:ਟੀ:ਓ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਜਲਦੀ ਹੀ ਫਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਵੀ ਮੁਆਵਜਾ ਦਿੱਤਾ ਜਾਵੇਗਾ।

ad here
ads

ਕੈਬਨਿਟ ਮੰਤਰੀ ਨੇ ਕਿਹਾ ਕਿ ਮੁਆਵਜਾ ਵੰਡਣ ਦੀ ਪ੍ਰਕ੍ਰਿਆ ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਕੰਮ ਵਿੱਚ ਹੋਰ ਤੇਜੀ ਲਿਆਉਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਿਸਦਾ ਨੁਕਸਾਨ ਹੋਇਆ ਹੈ ਨੂੰ ਮੁਆਵਜ਼ਾ ਨਹੀਂ ਮਿਲਿਆ ਤਾਂ ਉਹ ਸਬੰਧਤ ਅਧਿਕਾਰੀਆਂ ਨੂੰ ਧਿਆਨ ਵਿੱਚ ਲਿਆਵੇ ਤਾਂ ਜੋ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।

ਇਸ ਮੌਕੇ ਚੇਅਰਮੈਨ ਛਨਾਖ ਸਿੰਘ ਗਹਿਰੀ ਮੰਡੀ ਜੰਡਿਆਲਾ, ਚੇਅਰਮੈਨ ਗੁਰਵਿੰਦਰ ਸਿੰਘ, ਮਾਰਕੀਟ ਕਮੇਟੀ ਮਹਿਤਾ, ਅਕਵਿੰਦਰ ਕੌਰ ਨਾਇਬ ਤਹਿਸੀਲਦਾਰ, ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਸ੍ਰੀ ਨਰੇਸ਼ ਪਾਠਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

 

ਕੈਬਿਨਟ ਮੰਤਰੀ ਹਰਭਜਨ ਸਿੰਘ ਨੇ ਪਿੰਡ ਮੁੱਛਲ ਵਿਖੇ ਮੀਂਹ ਤੋ ਪ੍ਰਭਾਵਤ ਪੀੜ੍ਹਤਾਂ ਨੂੰ ਮੁਆਵਜਾਂ ਰਾਸ਼ੀ ਦੇ ਵੰਡੇ ਚੈਕ
124 ਪਰਿਵਾਰਾਂ ਨੂੰ ਕਰੀਬ 12.50 ਲੱਖ ਰੁਪਏ ਰਾਸ਼ੀ ਦੇ ਦਿੱਤੇ ਚੈਕ
ਮਾਨ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਹਰ ਪ੍ਰਭਾਵਤ ਨੂੰ ਦਿੱਤਾ ਜਾਵੇਗਾ ਮੁਆਵਜ਼ਾ

 

ad here
ads
Previous articleਦਾਰਸ਼ਨਿਕ ਅਤੇ ਸੂਖਸ਼ਮ ਸੋਚਾਂ ਦੇ ਮਾਲਿਕ ਫ਼ਰੀਦ-ਉੁਦ-ਦੀਨ ਮਸਊਦ ਸ਼ਕਰਗੰਜ ਬਾਬਾ ਫ਼ਰੀਦ ਜੀ ਦੇ 850ਵੇਂ ਆਗਮਨ ਪੁਰਬ ਤੇ ਰੱਖੇ ਗਏ ਸੁਖਮਨੀ ਸਾਹਿਬ ਦੇ ਪਾਠ ਦੌਰਾਨ!
Next articleਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 19 ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ !

LEAVE A REPLY

Please enter your comment!
Please enter your name here