ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀ ਐਮ ਪੰਜਾਬ ਭਗਵੰਤ ਮਾਨ ਜੀ ਦੇ ਕੰਮਾਂ ਤੋਂ ਹੋਏ ਪ੍ਰਭਾਵਿਤ ,ਲੁਧਿਆਣਾ ਹਲਕਾ ਦੱਖਣੀ ਦੀ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਦੀ ਅਗੁਵਾਈ ਚ ਫੜਿਆ ਆਪ ਦਾ ਪੱਲਾ !
ਸਰਦੀਪ ਸਿੰਘ ਨੂੰ 15 ਸਾਲ ਦਾ ਸਿਆਸੀ ਤਜ਼ੁਰਬਾ, ਪਾਰਟੀ ਨੂੰ ਮਿਲੇਗਾ ਦੱਖਣੀ ਹਲਕੇ ਚ ਹੋਰ ਮਜ਼ਬੂਤੀ: ਐਮ ਐਲ ਏ ਛੀਨਾ !
ਲੁਧਿਆਣਾ 19 ਨਵੰਬਰ (ਗੌਰਵ ਬੱਸੀ)2023, ਵਿਧਾਨ ਸਭਾ ਹਲਕਾ ਦੱਖਣੀ, ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝੱਟਕਾ ਲੱਗਾ ਜਦੋਂ ਪਿੰਡ ਲੋਹਾਰਾ ਦੇ ਸੀਨੀਅਰ ਆਗੂ ਸਰਦੀਪ ਸਿੰਘ ਪੂਰੇ ਪਿੰਡ ਦੇ ਸਮਰਥਨ ਦੇ ਨਾਲ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਨੇ, ਸ਼ਾਮਿਲ ਹੋਣ ਵਾਲੇ ਆਗੂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਚ ਅਤੇ ਸਰਦਾਰ ਭਗਵੰਤ ਮਾਨ ਪੰਜਾਬ ਚ ਸਰਕਾਰ ਦੀ ਵਾਗਡੋਰ ਸੰਭਾਲ ਰਹੇ ਨੇ ਉਸ ਤੋਂ ਲਗੱਦਾ ਨੇ ਕੇ ਆਪ ਨਾਲ ਉਨ੍ਹਾਂ ਦਾ ਵੀ ਭਵਿੱਖ ਸੁਨਹਿਰਾ ਹੈ।
ਪਾਰਟੀ ਚ ਸ਼ਾਮਿਲ ਹੋਣ ਉਪਰੰਤ ਇਹਨਾਂ ਸੀਨੀਅਰ ਆਗੂ ਸਰਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਲੁਧਿਆਣਾ ਦੱਖਣੀ ਹਲਕੇ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਬਿਨਾਂ ਸ਼ਰਤਾਂ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਹਨ ਇਸ ਦੌਰਾਨ ਹਲਕਾ ਦੱਖਣੀ ਦੀ ਪੂਰੀ ਟੀਮ ਵੱਲੋਂ ਇਹਨਾਂ ਆਗੂਆਂ ਦਾ ਪਰਿਵਾਰਾਂ ਦੇ ਨਾਲ ਪਾਰਟੀ ਦੇ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੂਰਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ ਗਿਆ। ਹਲਕਾ ਦੱਖਣੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਇਹਨਾਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹਾਂ ਕਿਹਾ ਕਿ ਸਰਦੀਪ ਸਿੰਘ ਅਕਾਲੀ ਦਲ ਚ ਪਿਛਲੇ 15 ਸਾਲ ਤੋਂ ਜੁੜੇ ਹੋਏ ਸਨ ਅਤੇ ਉਨ੍ਹਾਂ ਨੂੰ ਰਾਜਨੀਤੀ ਦਾ ਕਾਫੀ ਤਜ਼ੁਰਬਾ ਹੈ, ਉਨ੍ਹਾਂ ਦੇ ਨਾਲ ਪੂਰੇ ਪਿੰਡ ਦਾ ਸਮਰਥਨ ਹੈ ਅਤੇ ਉਨ੍ਹਾਂ ਦੇ ਪਾਰਟੀ ਚ ਸ਼ਾਮਿਲ ਹੋਣ ਦੇ ਨਾਲ ਪਾਰਟੀ ਨੂੰ ਲੁਧਿਆਣਾ ਦੱਖਣੀ ਹਲਕੇ ਚ ਹੋਰ ਵੀ ਮਜ਼ਬੂਤੀ ਮਿਲੇਗੀ।