ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਡਾਕਟਰ ਮੰਨਣ 70 ਪਰਿਵਾਰਾਂ ਨਾਲ ਹੋਏ ‘ਆਪ’ ‘ਚ ਸ਼ਾਮਲ ,ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਹੋਏ ਪ੍ਰਭਾਵਿਤ ,ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਅਗੁਵਾਈ ‘ਚ ਫੜਿਆ ‘ਆਪ’ ਦਾ ਪੱਲਾ !
ਲੁਧਿਆਣਾ, 16 ਨਵੰਬਰ(ਗੌਰਵ ਬੱਸੀ) – ਵਿਧਾਨ ਸਭਾ ਹਲਕਾ ਦੱਖਣੀ ਚ ਕਾਂਗਰਸ ਨੂੰ ਉਸ ਵੇਲੇ ਵੱਡਾ ਝੱਟਕਾ ਲੱਗਾ ਜਦੋਂ ਡਾਕਟਰ ਮੰਨਣ ਲਗਭਗ 70 ਪਰਿਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ, ਇਸ ਤੋਂ ਇਲਾਵਾ ਸਰਵਜੀਤ ਸਰਬਾ ਨੇ ਵੀ ਆਪਣੇ ਨਾਲ 30 ਦੇ ਕਰੀਬ ਪਰਿਵਾਰਾਂ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ, ਸ਼ਾਮਿਲ ਹੋਣ ਵਾਲੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਚ ਅਤੇ ਸਰਦਾਰ ਭਗਵੰਤ ਮਾਨ ਪੰਜਾਬ ਚ ਸਰਕਾਰ ਦੀ ਵਾਗਡੋਰ ਸੰਭਾਲ ਰਹੇ ਨੇ ਉਸ ਤੋਂ ਲਗੱਦਾ ਹੈ ਕਿ ‘ਆਪ’ ਨਾਲ ਉਨ੍ਹਾਂ ਦਾ ਵੀ ਭਵਿੱਖ ਸੁਨਹਿਰਾ ਹੈ।
ਪਾਰਟੀ ਚ ਸ਼ਾਮਿਲ ਹੋਣ ਉਪਰੰਤ ਇਹਨਾਂ ਆਗੂਆਂ ਨੇ ਵਿਸ਼ੇਸ਼ ਤੌਰ ਤੇ ਲੁਧਿਆਣਾ ਦੱਖਣੀ ਹਲਕੇ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦਾ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਿ ਉਹ ਬਿਨਾਂ ਸ਼ਰਤਾਂ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਹਨ।
ਇਸ ਦੌਰਾਨ ਹਲਕਾ ਦੱਖਣੀ ਦੀ ਪੂਰੀ ਟੀਮ ਵੱਲੋਂ ਇਹਨਾਂ ਆਗੂਆਂ ਦਾ ਪਰਿਵਾਰਾਂ ਦੇ ਨਾਲ ਪਾਰਟੀ ਦੇ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੂਰਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ ਗਿਆ। ਕਾਂਗਰਸ ਹੀ ਨਹੀਂ ਸਗੋਂ ਹੋਰ ਵੀ ਪਾਰਟੀਆਂ ਦੇ ਸੀਨੀਅਰ ਆਗੂ ਲਗਾਤਾਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਪੰਜਾਬ ਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਪੱਲਾ ਫੜ ਰਹੇ ਨੇ।