ਕਪੂਰਥਲਾ 3 ਅਪ੍ਰੈਲ ( ਪ੍ਰੀਤੀ ਜੱਗੀ)ਪਿੰਡ ਖਾਨੋਵਾਲ ਵਿਖੇ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜਿਆ।ਉਸ ਨੇ ਦੱਸਿਆ ਕਿ ਦੁਪਹਿਰ ਕਰੀਬ 1 ਵਜੇ ਸਾਡੇ ਘਰ ‘ਚ ਪਏ ਪਸ਼ੂਆਂ ਦੇ ਚਾਰੇ ਲਈ ਰੱਖੇ ਆਲੂ ਅਤੇ ਹੋਰ ਚਾਰੇ ਚੋਂ ਅਚਾਨਕ ਅੱਗ ਦਾ ਧੂੰਆਂ ਨਿਕਲਣਾ ਸ਼ੁਰੂ ਹੋਇਆ ਅਤੇ ਸਾਡੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਕਰਦੇ ਹੀ ਅੱਗ ਨੇ ਵੱਡੇ ਭਾਂਬੜ ਦਾ ਰੂਪ ਧਾਰਨ ਕਰ ਲਿਆ।ਅਬਦੁਲ ਰਸ਼ੀਦ ਨੇ ਕਿਹਾ ਕਿ ਉਹਨਾਂ ਦਾ ਘਰੇਲੂ ਅਲਮਾਰੀ, ਸਾਮਾਨ ਨਾਲ ਭਰੀਆਂ ਦੋ ਪੇਟੀਆਂ ਉਸ ਦੀ ਮਾਤਾ ਅਤੇ ਪਤਨੀ ਦੇ ਗਹਿਣੇ ਤੇ ਹੋਰ ਰੋਜ਼ਾਨਾ ਵਰਤੋਂ ਵਾਲਾ ਸਾਮਾਨ ਅਤੇ ਕ਼ਰੀਬ 30 ਹਜ਼ਾਰ ਰੁਪਏ ਨਕਦੀ ਅੱਗ ਵਿੱਚ ਸੜ ਕੇ ਸੁਆਹ ਹੋ ਗਏ ਜਿਸ ਨਾਲ਼ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਨੇੜੇ ਬੰਨੇ ਹੋਇਆ ਪਸ਼ੂ ਵੀ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਏ।ਅੱਗ ਲੱਗਣ ਦਾ ਪਤਾ ਲੱਗਣ ‘ਤੇ ਨੇੜਲੇ ਗੁੱਜਰ ਭਾਈਚਾਰੇ ਦੇ ਡੇਰਿਆਂ ਦੇ ਲੋਕ ਅਤੇ ਪਿੰਡ ਵਾਸੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੇਕਾਬੂ ਹੁੰਦੀ ਵੇਖ ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਜਿਸ ‘ਤੇ ਇਕੱਤਰ ਲੋਕਾਂ ਨੇ ਫਾਇਰ ਬ੍ਰਿਗੇਡ ਨਾਲ ਮਿਲ ਕੇ ਅੱਗ ‘ਤੇ ਕਾਬੂ ਪਾਇਆ ਗਿਆ।
ਮੌਕੇ ‘ਤੇ ਪੀੜਤ ਅਬਦੁਲ ਰਸ਼ੀਦ ਪੁੱਤਰ ਮਸਕੀਨ ਅਲੀ ਨਾਲ਼ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ਼ ਇਸੇ ਡੇਰੇ ‘ਚ ਰਹਿੰਦਾ ਹੈ ਅਤੇ ਉਹ ਪਸ਼ੂ ਪਾਲਣ ਦਾ ਕਿੱਤਾ ਕਰਦਾ ਹੈ।