ਕਪੂਰਥਲਾ 2 ਅਪ੍ਰੈਲ ( ਪ੍ਰੀਤੀ ਜੱਗੀ)ਕਪੂਰਥਲਾ ਦੇ ਪੁਲਿਸ ਲਾਈਨ ਵਿਚ ਤਾਇਨਾਤ ਇਕ ਏਐੱਸਆਈ ਦੀ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗਾਰਡ ਡਿਊਟੀ ਦੌਰਾਨ ਜੇਲ੍ਹ ਤੋਂ ਹਵਾਲਾਤੀਆਂ ਨੂੰ ਲਿਆ ਕੇ ਅਦਾਲਤ ਵਿਚ ਪੇਸ਼ ਕਰਵਾਉਂਦਾ ਸੀ ਜਿਸ ਦੀ ਸੂਚਨਾ ਮਿਲਣ ਦੇ ਬਾਅਦ ਸਿਟੀ ਥਾਣਾ ਪੁਲਿਸ ਨੇ ASI ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਦੀ ਪੁਸ਼ਟੀ ਜਾਂਚ ਅਧਿਕਾਰੀ ਮੰਗਲ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਏਐੱਸਆਈ ਸਵਿੰਦਰ ਸਿੰਘ ਪੁੱਤਰ ਕਪੂਰ ਸਿੰਘ ਮੂਲਵਾਸੀ ਮੁਹੱਲਾ ਆਰਿਫਵਾਲਾ ਕਪੂਰਥਲਾ ਹਾਲ ਵਾਸੀ ਪੁਲਿਸ ਲਾਈਨ ਕੁਆਰਟਰ, ਦੇਰ ਸ਼ਾਮ ਅਦਾਲਤ ਵਿਚ ਹਵਾਲਾਤੀਆਂ ਦੀ ਪੇਸ਼ੀ ਦੇ ਬਾਅਦ ਜੇਲ੍ਹ ਵਿਚ ਛੱਡ ਕੇ ਵਾਪਸ ਆਇਆ ਸੀ ਤੇ ਆਪਣੇ ਕੁਆਰਟਰ ਵਿਚ ਸੌਂ ਗਿਆ। ਸਵੇਰੇ ਜਦੋਂ ਉਹ ਨਹੀਂ ਉਠਿਆ ਤਾਂ ਗੁਆਂਢੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।