ਸੁਸ਼ੀਲ ਬਰਨਾਲਾ ਗੁਰਦਾਸਪੁਰ
ਤਰਕਸ਼ੀਲ ਸੁਸਾਇਟੀ ਇਕਾਈ ਗੁਰਦਾਸਪੁਰ ਦੇ ਮੁੱਖੀ ਸਰਦਾਰ ਤਰਲੋਚਨ ਸਿੰਘ ਲੱਖੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕੀ
ਤਰਕਸ਼ੀਲ ਭਵਨ ਬਰਨਾਲਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਾਂਝੇ ਸੱਦੇ ਤੇ ਪੰਜਾਬ ਭਰ ਦੀਆਂ 40 ਦੇ ਲਗਭਗ ਜਨਤਕ ਜਮਹੂਰੀ ਤੇ ਸਾਹਿਤਕ ਜਥੇਬੰਦੀਆਂ ਦੀ ਭਰਵੀਂ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਆਰੁੰਦਤੀ ਰਾਇ ਅਤੇ ਪ੍ਰੋ .ਸ਼ੇਖ ਹੁਸੈਨ ਤੇ 14 ਸਾਲ ਪੁਰਾਣੇ ਕੇਸ ਨੂੰ UAPA ਤਹਿਤ ਮੁਕੱਦਮਾ ਚਲਾਉਣ ਦੀ ਦਿੱਲੀ ਦੇ ਗਵਰਨਰ ਵੱਲੋਂ ਦਿੱਤੀ ਮਨਜ਼ੂਰੀ ਦਾ ਗੰਭੀਰ ਨੋਟਿਸ ਲੈਂਦਿਆਂ ਸਾਂਝੇ ਤੌਰ ਤੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ।ਇਸ ਦੇ ਨਾਲ ਹੀ ਇੱਕ ਜੁਲਾਈ 2024 ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਜਾ ਰਹੇ ਤਿੰਨ ਜਾਬਰ ਕਾਨੂੰਨਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ।ਜਿਸ ਦੀ ਕੜੀ ਵਜੋਂ ਇੱਕ ਜੁਲਾਈ 2024 ਨੂੰ ਹੀ ਸਾਰੇ ਜਿਲ੍ਹਾ ਪੱਧਰ/ ਸੰਭਵ ਹੋਵੇ ਤਾਂ ਤਹਿਸੀਲ ਪੱਧਰ ਤੇ ਤਿੰਨੇ ਜਾਬਰ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਹਾਜ਼ਰ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ
ਉਪ੍ਰੋਕਤ ਸੰਘਰਸ਼ ਦੀ ਅਗਲੀ ਕੜੀ ਵਜੋਂ 21 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਵੱਡੀ ਕਨਵੈਨਸ਼ਨ ਅਤੇ ਵਿਸ਼ਾਲ ਮੁਜ਼ਾਹਰਾ ਕੀਤਾ ਜਾਵੇਗਾ।
ਉਪ੍ਰੋਕਤ ਸੰਘਰਸ਼ ਵਿਚ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਭਰਵੀਂ ਸ਼ਮੂਲੀਅਤ ਅਤੇ ਬਾਕੀ ਜਥੇਬੰਦੀਆਂ ਨਾਲ ਤਾਲਮੇਲ ਬਣਾਉਣ ਦੀ ਜਿੰਮੇਵਾਰੀ ਹੈ।ਸੋ ਸਾਰੇ ਜੋਨ ਮੁਖੀ ਆਪਣੇ ਨਾਲ ਸਬੰਧਤ ਜਿਲ੍ਹਿਆਂ ਵਿੱਚ ਸਰਗਰਮੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਭਰਵੇਂ ਯਤਨ ਜੁਟਾਉਣ।ਸਾਰੇ ਸੂਬਾ ਮੁਖੀ ਆਪਣੇ ਆਪਣੇ ਜਿਲ੍ਹਿਆਂ ਵਿੱਚ ਇਸ ਸੰਘਰਸ਼ ਚ ਅਗਵਾਈ ਦੇਣ ਸ਼ਾਮਲ ਜਥੇਬੰਦੀਆਂ ਦੀ ਸੂਚੀ ਪ੍ਰੈਸ ਨੋਟ ਵਿਚੋਂ ਲਈ ਜਾ ਸਕਦੀ ਹੈ।ਜੇਕਰ ਕੋਈ ਜਥੇਬੰਦੀ ਤੁਹਾਡੇ ਧਿਆਨ ਵਿੱਚ ਹੈ ਪਰ ਉਹ ਲਿਸਟ ਵਿੱਚ ਸ਼ਾਮਲ ਨਹੀਂ ਹੈ ਤਾਂ ਉਸ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।ਇਕਾਈ ਦੇ ਮੁੱਖੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕੀ
ਗੁਰਦਾਸਪੁਰ ਗੁਰੂ ਨਾਨਕ ਪਾਰਕ ਵਿੱਚ ਜਮਹੂਰੀ ਅਧਿਕਾਰ ਸਭਾ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਸਹਿਤ ਰੋਸ ਪ੍ਰਦਰਸ਼ਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ।