ਸੁਸ਼ੀਲ ਬਰਨਾਲਾ
ਗੁਰਦਾਸਪੁਰ
ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਲੋਂ 76ਵਾਂ ਗਣਤੰਤਰ ਦਿਵਸ ਧੁੰਮ ਧਾਮ ਨਾਲ ਮਨਾਇਆ ਗਿਆ ਸਮਾਰੋਹ ਦੀ ਪ੍ਰਧਾਨਗੀ ਸਤ ਪਾਲ ਫੋਜੀ ਨੇ ਕੀਤੀ ।ਪ੍ਰੀਤਮ ਚੰਦ ਘੁੱਗੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਉਹਨਾਂ ਦੇ ਕਰ ਕਮਲਾਂ ਨਾਲ ਤਿਰੰਗਾ ਝੰਡਾਲਹਿਰਾਉਣ ਦੀ ਰਸਮ ਅਦਾ ਕੀਤੀ ਗਈ ।ਮੁੱਖ ਮਹਿਮਾਨ ਮੰਤਰੀ ਤਰਸੇਮ ਲਾਲ ਆਰੀਆ ਨੇ ਦਸਿਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੁਆਰਾ ਤਿਆਰ ਕੀਤੇ ਸੰਵਿਧਾਨ ਵਿੱਚ ਭਾਰਤ ਦੀ ਜਨਤਾ ਦੇ ਅਧਿਕਾਰ ਦੇ ਨਾਲ ਨਾਲ ਦੇਸ਼ ਪ੍ਰਤੀ ਜਨਤਾ ਦੇ ਕੀ ਫਰਜ ਹਨ ।ਬੜੇ ਵਿਸਥਾਰ ਪੂਰਵਕ ਦੱਸੇ ਗਏ ਹਨ ।ਸਾਡੇ ਦੇਸ਼ ਦਾ ਸੰਵਿਧਾਨ ਦੁਨੀਆਂ ਦਾ ਸਭ ਤੋ ਵੱਡਾ ਅਤੇ ਸਭ ਤੋ ਵੱਡੇ ਲੋਕਤੰਤਰ ਦਾ ਸੰਵਿਧਾਨ ਹੈ ।ਸਾਨੂੰ ਸਾਰਿਆਂ ਨੂੰ ਇਸ ਸੰਵਿਧਾਨ ਦਾ ਸਨਮਾਨ ਕਰਨਾ ਚਾਹੀਦਾ ਹੈ ।ਅਤੇ ਉਸ ਪਾਲਣਾ ਕਰਨੀ ਚਾਹੀਦੀ ਹੈ ।ਇਕ ਮੋਕੇ ਤੇ ਬੱਚਿਆਂ ਨੇ ਭਗਤੀ ਦੇ ਗੀਤ ਅਤੇ ਤਰਾਨੇ ਗਾ ਕੇ ਸਮਾਰੋਹ ਵਿੱਚ ਹਾਜ਼ਰ ਜਨਤਾ ਨੂੰ ਦੇਸ ਦੀ ਤਨ ਮਨ ਧਨ ਨਾਲ ਸੇਵਾ ਕਰਨ ਦੀ ਪ੍ਰੇਰਣਾ ਕੀਤਾ ।ਬੱਚਿਆ ਨੂੰ ਕਾਪੀਆਂ ਪੈਨਸ਼ਲਾ ਭੇਂਟ ਕੀਤੀਆਂ ਗਈਆਂ ।ਸਮਾਰੋਹ ਵਿੱਚ ਗੁਰਦਿੱਤ ਸਿੰਘ,ਗੁਰਦਿਆਲ ਸਿੰਘ,ਗੁਰਚਰਨ ਸਿੰਘ,ਸੁਸ਼ੀਲ ਕੁਮਾਰ,ਸਰਵਨ ਕੁਮਾਰ,ਵਿਜੈ ਚਾਡਲ,ਨਰਿੰਦਰ ਕੁਮਾਰ,ਹਿਤੇਸ਼ ਸ਼ਾਸਤਰੀ,ਰਮੇਸ਼ ਪਾਲ,ਸਾਮ ਲਾਲ,ਰਵਿੰਦਰ ਪਾਲ ਰਿਸ਼ੁ,ਰਾਜ ਕੁਮਾਰੀ,ਸੋਨੀਆ ਗੁਲਸ਼ਨ,ਮੀਤਾਲੀ ਗੁਲਸ਼ਨ,ਚੰਚਲ ਡੋਗਰਾ,ਸਨੇਹ ਲਤਾ ਤੋ ਇਲਾਵਾ ਹੋਰ ਇਲਾਕਾ ਵਾਸੀਆਂ ਹਾਜ਼ਰ ਸਨ ।