ਆਮ ਆਦਮੀ ਪਾਰਟੀ ਨੇ ਕਾਰਪੋਰੇਸ਼ਨ ਚੋਣਾਂ ਵਿੱਚ ਹਾਰ ਹੁੰਦੀ ਦੇਖ, ਬੁਖਲਾਹਟ ਵਿੱਚ ਕਰਵਾਈ ਗ਼ਲਤ ਵਾਰਡ ਬੰਦੀ : ਸੁਨਹਿਰਾ ਭਾਰਤ ਪਾਰਟੀ
ਲੁਧਿਆਣਾ (ਮਨਪ੍ਰੀਤ ਸਿੰਘ ਅਰੋੜਾ) ਅੱਜ ਲੁਧਿਆਣਾ ਦੇ ਕਾਰਪੋਰੇਸ਼ਨ ਜੌਨ-ਡੀ ਵਿੱਚ ਪਹੁੰਚੇ ਸੁਨਹਿਰਾ ਭਾਰਤ ਪਾਰਟੀ ਸਰਪ੍ਰਸਤ ਸ੍ਰੀ ਰਾਕੇਸ਼ ਕੁਮਾਰ ਜੀ ਨੇ ਲੱਗੇ ਨਵੀਂ ਵਾਰਡਬੰਦੀ ਦੇ ਨਕਸ਼ੇ ਦੀ ਜੰਮ ਕੇ ਆਲੋਚਣਾ ਕੀਤੀ l ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜਨਤਾ ਨੂੰ ਪਰੇਸ਼ਾਨ ਕਰਨ ਲਈ ਨਵੇਂ ਨਵੇਂ ਹੱਥ ਕੰਡੇ ਆਪਣਾ ਰਹੀ ਹੈ ਕਿਉੰਕਿ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਹੁਣ ਸਾਡੀ ਕਾਰਪੋਰੇਸ਼ਨ ਚੋਣਾਂ ਵਿੱਚ ਹਾਰ ਪੱਕੀ ਹੈ l ਜਿਹੜੀ ਵਾਰਡਬੰਦੀ ਇਹਨਾ ਨੇ ਕਰਵਾਈ ਹੈ ਓਹਦੇ ਵਿੱਚ ਲੋਕਾਂ ਨੂੰ ਅਪਣਾ ਇਲਾਕਾ ਲੱਭਣਾ ਬਹੁਤ ਮੁਸ਼ਕਿਲ ਹੈ ਇਥੋਂ ਲੋਕ ਦੂਰਬੀਨਾਂ ਰਾਹੀਂ ਆਪਣਾ ਵਾਰਡ ਲੱਭਣ, ਆਮ ਆਦਮੀ ਪਾਰਟੀ ਵਾਲੇ 800 ਕਰੋੜ ਰੁਪਏ ਹੁਣ ਤਕ ਖਰਚਾ ਕਰ ਚੁੱਕੇ ਹਨ l ਜਨਤਾ ਦਾ ਟੈਕਸ ਦਾ ਪੈਸਾ ਇਹ ਆਪਣੇ ਪ੍ਰਚਾਰ ਕਰਨ ਲਈ ਵਰਤ ਰਹੇ ਹਨ l ਆਮ ਆਦਮੀ ਪਾਰਟੀ ਨੇ ਬਦਲਾਅ ਦੇ ਲੋਕਾਂ ਨਾਲ ਕੀਤਾ ਹੈ ਧੋਖਾ ਜਿਸਦਾ ਹੁਣ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਇਹਨਾ ਲੀਡਰਾਂ ਨੂੰ ਕਰਾਰਾ ਜਵਾਬ ਦਿੱਤਾ ਜਵੇਗਾ l