ਆਮ ਆਦਮੀ ਪਾਰਟੀ ਦੇ ਕੌਂਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਪੰਜਾਬ ਫੇਰੀ ਤੇ ਐਮ ਐਲ ਏ ਦੱਖਣੀ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਜੀ ਆਇਆ ਨੂੰ ,ਐਮ ਐਲ ਏ ਛੀਨਾ ਆਪਣੀ ਟੀਮ ਦੇ ਨਾਲ ਅੱਜ ਅੰਮ੍ਰਿਤਸਰ ਚ ਕੱਢੀ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਰੈਲੀ ਚ ਲੈਣਗੇ ਹਿੱਸਾ !
ਐਮ ਐਲ ਏ ਛੀਨਾ ਲੁਧਿਆਣਾ ਤੋਂ ਵੱਡੇ ਕਾਫਲੇ ਦੇ ਨਾਲ ਅੰਮ੍ਰਿਤਸਰ ਦੇ ਲਈ ਹੋਏ ਅੱਜ ਸਵੇਰੇ ਰਵਾਨਾ।
ਅੱਜ ਪੰਜਾਬ ਦੇ ਸਿੱਖਿਆ ਮਾਡਲ ਚ ਜੁੜੇਗਾ ਇਕ ਹੋਰ ਅਧਿਆਏ, ਸਕੂਲ ਆਫ ਐਮੀਨੈਸ ਦੀ ਕੇਜਰੀਵਾਲ ਜੀ ਅਤੇ ਸੀ ਐਮ ਮਾਨ ਕਰਨਗੇ ਸ਼ੁਰੂਆਤ: ਐਮ ਐਲ ਏ ਛੀਨਾ !
ਲੁਧਿਆਣਾ 13 ਸਤੰਬਰ( ਗੌਰਵ ਬੱਸੀ)ਵਿਧਾਨ ਸਭਾ ਹਲਕਾ ਦੱਖਣੀ ਦੀ ਆਮ ਆਦਮੀ ਪਾਰਟੀ ਦੀ ਐਮ ਐਲ ਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਜੀ ਆਪਣੀ ਟੀਮ ਅਤੇ ਵੱਡੇ ਕਾਫਲੇ ਦੇ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਰਵਾਨਾ ਹੋਏ ਨੇ। ਅੱਜ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਪੰਜਾਬ ਫੇਰੀ ਚ ਉਨ੍ਹਾ ਦੀ ਅਗੁਵਾਈ ਚ ਪੰਜਾਬ ਸਿੱਖਿਆ ਕ੍ਰਾਂਤੀ ਰੈਲੀ ਕੱਢੀ ਜਾਵੇਗੀ, ਜਿਸ ਚ ਐਮ ਐਲ ਏ ਛੀਨਾ ਅਤੇ ਉਨ੍ਹਾ ਦੀ ਟੀਮ ਹਿੱਸਾ ਲਵੇਗੀ। ਵੱਡੇ ਕਾਫਲੇ ਦੇ ਰੂਪ ਚ ਅੱਜ ਪਾਰਟੀ ਦੇ ਨਾਅਰਿਆਂ ਦੀ ਗੂੰਜ ਚ ਕਾਫ਼ਲਾ ਅੰਮ੍ਰਿਤਸਰ ਲਈ ਰਵਾਨਾ ਹੋਇਆ। ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਪਹਿਲੇ ਬਣੇ ਸਕੂਲ ਆਫ ਐਮੀਨੈਸ ਦੀ ਵੀ ਸ਼ੁਰੂਆਤ ਕਰਨਗੇ, ਜੋਕਿ ਅੰਮ੍ਰਿਤਸਰ ਵਿਖੇ ਬਣਕੇ ਤਿਆਰ ਹੋ ਗਿਆ ਹੈ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪਾਰਟੀ ਦੇ ਸੀਨੀਅਰ ਲੀਡਰਾਂ, ਆਗੂਆਂ ਅਤੇ ਵਰਕਰਾਂ ਦੀ ਅਣਥੱਕ ਮਿਹਨਤ ਸਦਕਾ ਇਹ ਸੰਭਵ ਹੋ ਪਾਇਆ ਹੈ।
ਕਾਫ਼ਲੇ ਦੀ ਰਵਾਨਗੀ ਮੌਕੇ ਗੱਲਬਾਤ ਕਰਦਿਆਂ ਐਮ ਐਲ ਏ ਦੱਖਣੀ ਲੁਧਿਆਣਾ ਰਜਿੰਦਰ ਪਾਲ ਕੌਰ ਛੀਨਾ ਜੀ ਨੇ ਕਿਹਾ ਕੇ ਦਿੱਲੀ ਦੀ ਤਰਜ ਤੇ ਪੰਜਾਬ ਚ ਸਰਕਾਰੀ ਸਕੂਲਾਂ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਹੀ ਲੋਕਾਂ ਨੂੰ ਚੰਗੀ ਸਿਹਤ ਸੁਵਿਧਾਵਾਂ ਅਤੇ ਚੰਗੀ ਸਿੱਖਿਆ ਮੁਹਈਆ ਕਰਵਾਉਣਾ ਹੈ, ਜਿਸ ਲਈ ਪਾਰਟੀ ਦਿਨ ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਰੈਲੀ ਚ ਲੋਕਾਂ ਦਾ ਹੜ੍ਹ ਆਵੇਗਾ, ਕਿਉਂਕਿ ਲੋਕ ਪਾਰਟੀ ਦੇ ਕੰਮਾਂ ਅਤੇ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਵਪਾਰੀ ਮਿਲਣੀ ਲਈ ਵੀ ਸੀਨੀਅਰ ਲੀਡਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 15 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਲੁਧਿਆਣਾ ਪੁੱਜਣਗੇ ਜਿਨ੍ਹਾਂ ਦੀ ਆਮਦ ਨੂੰ ਲੈਕੇ ਵਰਕਰਾਂ ਚ ਪੂਰਾ ਜੋਸ਼ ਹੈ ਅਤੇ ਨਾਲ ਹੀ ਵਪਾਰੀ ਵਰਗ ਵੀ ਸੀ ਐਮ ਮਾਨ ਦੇ ਨਾਲ ਮੀਟਿੰਗ ਲਈ ਪੱਬਾਂ ਭਾਰ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਮੁੱਖ ਮੰਤਰੀ ਮਾਨ ਦੀ ਅਗੁਵਾਈ ਵਾਲੀ ਸਰਕਾਰ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਚ ਕਾਮਯਾਬ ਹੋਵੇਗੀ।