ਮਲੇਰਕੋਟਲਾ 27 ਜਨਵਰੀ (pp) ਦਿੱਲੀ ਵਿੱਚ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਰਮਿਆਨੇ, ਗਰੀਬ ਅਤੇ ਆਮ ਲੋਕਾਂ ਲਈ ਬਿਜਲੀ, ਪਾਣੀ, ਸਿਹਤ, ਸਿਖਿਆ ਵਰਗੀਆਂ ਬੁਨਿਆਦੀ – ਸਹੂਲਤਾਂ ਨਿਰੰਤਰ ਦਿੱਤੇ ਜਾਣ ਕਰਕੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਚੌਥੀ ਵਾਰ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮਲੇਰਕੋਟਲਾ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਭੂਦਨ ਨੇ ਕੀਤਾ।ਉਹਨਾਂ ਕਿਹਾ ਕਿ ਕੇਜਰੀਵਾਲ ਦੇਸ਼ ਦੀ ਤਰੱਕੀ ਅਤੇ ਗ਼ਰੀਬਾਂ ਦੇ
ਮਸੀਹਾ ਵੱਜੋਂ ਇੱਕ ਬੇਮਿਸਾਲ ਨੇਤਾ ਵੱਜੋਂ ਪਛਾਣੇ ਜਾਣ ਵਾਲੇ ਆਗੂ ਹਨ। ਦਿੱਲੀ ਦੀ ਜਨਤਾ ਰਵਾਇਤੀ ਪਾਰਟੀਆਂ ਦੇ ਆਗੂਆਂ ਵੱਲੋਂ ਆਪ ਖਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਵੱਲ ਕੋਈ ਧਿਆਨ ਨਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਪ੍ਰਸੰਸਾ ਕਰ ਰਹੀ ਹੈ ਅਤੇ ਲੋਕ ਕੇਜਰੀਵਾਲ ਨੂੰ ਆਪਣਾ ਪਰਿਵਾਰਿਕ ਮੈਂਬਰ ਸਮਝ ਰਹੇ
ਹਨ। ਉਨਾਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਅਤੇ ਕਾਂਗਰਸ ਮਿਲ ਕੇ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ ਕਿਉਂਕਿ ਇਨਾਂ ਦੋਹਾਂ ਪਾਰਟੀਆਂ ਤੋਂ ਦਿੱਲੀ ਦੀ ਜਨਤਾ ਦਾ ਮੋਹ ਭੰਗ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਫਤਵਾ ਦੇਣਗੇ।